ਬੇਬੀ ਮਾਡਲ ਸਕੂਲ ਦਾ ਨਤੀਜਾ ਸ਼ਾਨਦਾਰ

ss1

ਬੇਬੀ ਮਾਡਲ ਸਕੂਲ ਦਾ ਨਤੀਜਾ ਸ਼ਾਨਦਾਰ

ਬਨੂੜ, 19 ਮਈ (ਰਣਜੀਤ ਸਿੰਘ ਰਾਣਾ): ਬੇਬੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਬਾਰਵੀਂ ਜਮਾਤ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ ਹੈ। ਸਕੂਲ ਵਿੱਚ ਪੜਦੇ 34 ਦੇ 34 ਵਿਦਿਆਰਥੀ 70 ਪ੍ਰਤੀਸ਼ਤ ਤੋਂ ਵੱਧ ਅੰਕ ਲੈ ਕੇ ਪਾਸ ਹੋਏ ਹਨ। ਸਕੂਲ ਦੇ ਡਾਇਰੈਕਟਰ ਦਿਆਲ ਸਿੰਘ ਸੋਨੀ ਨੇ ਦੱਸਿਆ ਕਿ ਅਮਨਦੀਪ ਸਿੰਘ ਨੇ 426/450 ਅੰਕ ਪ੍ਰਾਪਤ ਕਰਕੇ ਬਨੂੜ ਬਲਾਕ ਦੇ ਸਰਕਾਰੀ ਤੇ ਪ੍ਰਇਵੇਟ ਸਕੂਲਾ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਇਸੇ ਤਰਾਂ ਪ੍ਰਭਪ੍ਰੀਤ ਸਿੰਘ ਤੇ ਕਮਲੇਸ਼ ਰਾਣੀ ਨੇ 406/450 ਅੰਕ ਪ੍ਰਾਪਤ ਕੀਤੇ ਹਨ। ਅੱਜ ਸਕੂਲ ਵਿੱਚ ਹੋਏ ਸਾਦੇ ਜਿਹੇ ਸਮਾਰੋਹ ਦੌਰਾਨ 90 ਪ੍ਰਤੀਸ਼ਤ ਤੋਂ ਵੱਧ ਅੰਕ ਲੈਣ ਵਾਲਿਆ ਵਿਦਿਆਰਥੀਆ ਨੂੰ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਤੇ ਸਮੂਹ ਪਾਸ ਹੋਣ ਵਾਲੇ ਵਿਦਿਆਰਥੀਆ ਨੂੰ ਵਧਾਈ ਦਿੱਤੀ।

print
Share Button
Print Friendly, PDF & Email

Leave a Reply

Your email address will not be published. Required fields are marked *