ਪ੍ਰਧਾਨ ਬੀਬੀ ਬੋਪਾਰਾਏ ਨੇ ਉੱਗਰ ਅੋਲਖ ਦੇ ਲੋਕਾ ਵਿਖੇ“ਕੈਪਟਨ ਨੇ ਸਹੁੰ ਚੁੱਕੀ,ਹਰ ਘਰ ਇੱਕ ਨੋਕਰੀ ਪੱਕੀ” ਸਕੀਮ ਦੇ ਭਰੇ ਫਾਰਮ

ss1

ਪ੍ਰਧਾਨ ਬੀਬੀ ਬੋਪਾਰਾਏ ਨੇ ਉੱਗਰ ਅੋਲਖ ਦੇ ਲੋਕਾ ਵਿਖੇ“ਕੈਪਟਨ ਨੇ ਸਹੁੰ ਚੁੱਕੀ,ਹਰ ਘਰ ਇੱਕ ਨੋਕਰੀ ਪੱਕੀ” ਸਕੀਮ ਦੇ ਭਰੇ ਫਾਰਮ

ਅੰਮ੍ਰਿਤਸਰ(ਜੇ.ਐਸ ਖਾਲਸਾ)-ਕਾਂਗਰਸ ਪਾਰਟੀ ਵੱਲੋ ਚੌਣਾ ਨੂੰ ਲੈ ਕੇ “ਕੈਪਟਨ ਨੇ ਸਹੁੰ ਚੁੱਕੀ,ਹਰ ਘਰ ਇੱਕ ਨੋਕਰੀ ਪੱਕੀ” ਸਕੀਮ ਚਲਾਈ ਗਈ ਹੈ ਜਿਸ ਤਹਿਤ ਪਿੰਡ ਉੱਗਰ ਅੋਲਖ ਵਿਖੇ ਕਾਂਗਰਸ ਦੀ ਦਿਹਾਤੀ ਪ੍ਰਧਾਨ ਬੀਬੀ ਸਵਿੰਦਰ ਕੋਰ ਦੀ ਅਗਵਾਈ ਹੇਠ 18 ਤੋ 35 ਸਾਲ ਦੇ ਬੇਰੋਜਗਾਰ ਨੋਜਵਾਨ ਲੜਕੇ ਤੇ ਲੜਕੀਆ ਦੇ ਫਾਰਮ ਭਰਨ ਸਬੰਧੀ ਕੈਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਫਾਰਮ ਭਰੇ ਗਏ।ਇਸ ਮੋਕੇ ਪੱਤਰਕਾਰਾ ਨਾਲ ਗੱਲਬਾਤ ਦੋਰਾਨ ਪ੍ਰਧਾਨ ਸਵਿੰਦਰ ਕੋਰ ਬੋਪਾਰਾਏ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦੀਆਂ ਨੀਤੀਆਂ ਤੋ ਲੋਕ ਬੁਰੀ ਤਰਾ ਤੰਗ ਆ ਚੁੱਕੇ ਹਨ ਤੇ ਉਨਾਂ ਵਿਕਾਸ ਦੀ ਜਗਾ ਸੂਬੇ ਦਾ ਵਿਨਾਸ਼ ਕਰਵਾਇਆ ਹੈ ਪੰਜਾਬ ਦੀ ਜਵਾਨੀ ਤੇ ਕਿਸਾਨੀ ਬਰਬਾਦ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ਤੇ ਪੰਜਾਬ ਨੂੰ ਬਚਾਉਣ ਲਈ ਲੋਕ ਕਾਗਰਸ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ ਤੇ ਵਿਧਾਨ ਸਭਾ ਚੋਣਾ ਵਿੱਚ ਜਿੱਤ ਪ੍ਰਾਪਤ ਕਰਨ ਉਪਰੰਤ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਬਣਨ ਤੇ ਹਰ ਘਰ ਦੇ 18 ਤੋ 35 ਸਾਲ ਦੇ ਇੱਕ ਬੇਰੋਜਗਾਰ ਨੋਜਵਾਨ ਨੂੰ ਨੋਕਰੀ ਦਿੱਤੀ ਜਾਵੇਗੀ । ਜਿਸ ਤੇ ਨੋਜਵਾਨਾ ਕੋਲੋ ਇਹ ਵਾਅਦਾ ਵੀ ਲਿਆ ਜਾ ਰਿਹਾ ਹੈ ਕਿ ਤੁਸੀ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਨਸ਼ਾ ਮੁਕਤ ਬਣਾਉਣ ਦੀ ਜੁੰਮੇਵਾਰੀ ਲਵੋਗੇ ਤਾ ਕਿ ਅਸੀ ਸਾਰੇ ਮਿਲ ਕੇ ਪੰਜਾਬ ਨੂੰ ਇੱਕ ਨਸ਼ਾ ਮੁਕਤ ਤੇ ਖੁਸ਼ਹਾਲ ਸੂਬਾ ਬਣਾ ਸਕੀਏ।ਇਸ ਮੋਕੇ ਲਵਪ੍ਰੀਤ ਕੋਰ,ਸੰਦੀਪ ਕੋਰ,ਰੇਸਮ ਸਿੰਘ,ਕਨਵਰਵੀਰ ਸਿੰਘ,ਰਮਨਪ੍ਰਤ ਸਿੰਘ,ਬਗੀਚਾ ਸਿੰਘ,ਪ੍ਰਭਜੀਤ ਕੋਰ ਦਲਜੀਤ ਕੋਰ,ਅਵਨੀਤ ਕੋਰ ਕਾਗਰਸੀ ਵਰਕਰ ਹਾਜਿਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *