ਭਿੱਖੀਵਿੰਡ ਵਿਖੇ ਏਸਰ ਕੰਪਨੀ ਦੇ ਪੈਟਰੋਲ ਪੰਪ ਦਾ ਉਦਘਾਟਨ

ss1

ਭਿੱਖੀਵਿੰਡ ਵਿਖੇ ਏਸਰ ਕੰਪਨੀ ਦੇ ਪੈਟਰੋਲ ਪੰਪ ਦਾ ਉਦਘਾਟਨ

ਤਰਨ ਤਾਰਨ/ਭਿੱਖੀਵਿੰਡ 24 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਏਸਰ ਕੰਪਨੀ ਵੱਲੋਂ ਭਿੱਖੀਵਿੰਡ ਵਿਖੇ ਖੋਲੇ ਗਏ ਪੈਟਰੋਲ ਪੰਪ ਦੇ ਉਦਘਾਟਨ ਸਮੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਭੋਗ ਪਾਏ ਗਏ। ਪੈਟਰੋਲ ਪੰਪ ਦੇ ਉਦਘਾਟਨ ਮੌਕੇ ਪਹੰੁਚੇਂ ਬਾਬਾ ਮੌਜਦਾਸ ਜੀ ਕੰਬੋਕੇ ਵਾਲਿਆਂ ਵੱਲੋਂ ਆਪਣੀ ਗੱਡੀ ਵਿਚ ਪੈਟਰੋਲ ਪਾ ਕੇ ਪੰਪ ਦੀ ਸ਼ੁਰੂਆਤ ਕੀਤੀ ਗਈ। ਪੈਟਰੋਲ ਪੰਪ ਦੇ ਮਾਲਕ ਹਰਿੰਦਰ ਸਿੰਘ ਕਲਸੀ ਤੇ ਕੁਲਬੀਰ ਸਿੰਘ ਨੇ ਉਦਘਾਟਨ ਸਮੇਂ ਪਹੰੁਚੇਂ ਬਾਬਾ ਮੌਜਦਾਸ ਜੀ ਆਦਿ ਸਖਸੀਅਤਾਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ। ਉਹਨਾਂ ਨੇ ਆਖਿਆ ਕਿ ਪੈਟਰੋਲ ਪੰਪ ਰਾਂਹੀ ਏਸਰ ਕੰਪਨੀ ਦਾ ਵਧੀਆ ਪੈਟਰੋਲ ਤੇ ਡੀਜਲ ਲੋਕਾਂ ਨੂੰ ਮਿਲਦਾ। ਇਸ ਮੌਕੇ ਚੇਅਰਮੈਂਨ ਕ੍ਰਿਸ਼ਨਪਾਲ ਜੱਜ, ਠੇਕੇਦਾਰ ਵਿਰਸਾ ਸਿੰਘ, ਗੁਰਸੇਵਕ ਸਿੰਘ ਕਲਸੀ, ਐਮ.ਸੀ ਮਨਜੀਤ ਸਿੰਘ, ਭਗਵਾਨ ਸਿੰਘ ਪਟਵਾਰੀ, ਕਰਨ ਜਸਪਾਲ ਸਿੰਘ ਖਜਾਨਚੀ ਪਟਵਾਰ ਯੂਨੀਅਨ ਪੰਜਾਬ, ਅਮਰਜੀਤ ਸਿੰਘ ਦਿਆਲਪੁਰਾ, ਵਰਿੰਦਰ ਸਿੰਘ ਕਲਸੀ, ਐਮ.ਸੀ ਸਤਵਿੰਦਰ ਸਿੰਘ ਪਾਸੀ, ਐਮ.ਸੀ ਪ੍ਰਦੀਪ ਖੰਨਾ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *