ਵਿਦਿਆਰਥੀਆਂ ਨੇ ਦਿੱਤਾ ‘ਜਾਗੋ ਗਾਹਕ’ ਦਾ ਸੰਦੇਸ਼

ss1

ਵਿਦਿਆਰਥੀਆਂ ਨੇ ਦਿੱਤਾ ‘ਜਾਗੋ ਗਾਹਕ’ ਦਾ ਸੰਦੇਸ਼
ਸੇਂਟ ਸੋਲਜਰ ਸਕੂਲ ਵਿੱਚ ਕੌਮੀ ਉਪਭੋਗਤਾ ਦਿਹਾੜਾ ਮਨਾਇਆ

ਗੜਸ਼ੰਕਰ (ਅਸ਼ਵਨੀਂ ਸ਼ਰਮਾ) ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਗੜਸ਼ੰਕਰ ਵਿੱਚ ਅੱਜ ਕੌਮੀ ਉਪਭੋਗਤਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਨਾਟਕ ਮੰਚਨ ਰਾਹੀਂ ‘ਜਾਗੋ ਗਾਹਕ’ ਦਾ ਸੰਦੇਸ਼ ਦਿੰਦੇ ਹੋਏ ਉਪਭੋਗਤਾ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ। ਨਾਟਕ ਮੰਚਨ ਰਾਹੀਂ ਵਿਦਿਆਰਥੀਆਂ ਨੇ ਦੱਸਿਆ ਕਿ ਖਰੀਦਦਾਰੀ ਕਰਦੇ ਸਮੇਂ ਵਸਤੂ ਦੀ ਪੈਕਿੰਗ ਜਾਂ ਨਿਰਮਾਣ ਅਤੇ ਸਮਾਪਤੀ ਤਰੀਕ ਜ਼ਰੂਰ ਦੇਖਣੀ ਚਾਹੀਦੀ ਹੈ ਤੇ ਵਿਕਰੇਤਾ ਕੋਲੋਂ ਖਰੀਦੀ ਗਈ ਵਸਤੂ ਦਾ ਪੱਕਾ ਬਿਲ ਲੈਣਾ ਚਾਹੀਦਾ ਹੈ। ਇਸ ਨਾਲ ਜੇਕਰ ਖਰੀਦੀ ਗਈ ਵਸਤੂ ਵਿੱਚ ਕੋਈ ਖਰਾਬੀ ਆ ਜਾਂਦੀ ਹੈ ਤਾਂ ਅਸੀਂ ਉਸ ਵਿਰੁੱਧ ਸ਼ਿਕਾਇਤ ਦਰਜ ਕਰਵਾ ਸਕਦੇ ਹਾਂ। ਇਸ ਮੌਕੇ ਸਕੂਲ ਡਾਇਰੈਕਟਰ ਸੁਖਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਵਿੱਚ ਕੌਮੀ ਉਪਭੋਗਤਾ ਦਿਹਾੜਾ ਹਰ ਸਾਲ 24 ਦਸੰਬਰ ਨੂੰ ਮਨਾਇਆ ਜਾਂਦਾ ਹੈ। ਸਨ 1986 ਵਿੱਚ ਇਸੇ ਦਿਨ ਭਾਰਤ ਵਿੱਚ ਉਪਭੋਗਤਾ ਸੁਰੱਖਿਆ ਬਿਲ ਪਾਸ ਹੋਇਆ ਸੀ, ਜਿਸ ਕਾਰਨ ਭਾਰਤ ਸਰਕਾਰ ਨੇ 24 ਦਸੰਬਰ ਨੂੰ ਕੌਮੀ ਉਪਭੋਗਤਾ ਦਿਹਾੜਾ ਐਲਾਨਿਆ ਹੈ। ਭਾਰਤ ਵਿੱਚ ਇਹ ਪਹਿਲੀ ਵਾਰ ਸਨ 2000 ਵਿੱਚ ਮਨਾਇਆ ਗਿਆ ਸੀ। ਸਾਲ 1986 ਵਿੱਚ ਉਪਭੋਗਤਾ ਕਾਨੂੰਨ ਬਣਨ ਤੋਂ ਬਾਅਦ ਇਸ ਨੂੰ ਵੱਧ ਤੋਂ ਵੱਧ ਅਸਰਦਾਰ ਬਣਾਉਣ ਲਈ ਇਸ ਵਿੱਚ ਕਈ ਵਾਰ ਸੋਧ ਹੋ ਚੁੱਕੀ ਹੈ। ਉਪਭੋਗਤਾ ਸੁਰੱਖਿਆ ਬਿਲ ਉਪਭੋਗਤਾਵਾਂ ਦੇ ਅਧਿਕਾਰਾਂ ਨੂੰ ਬੇਹਤਰ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸੰਯੁਕਤ ਮਾਰਗਦਰਸ਼ੀ ਸਿਧਾਂਤਾਂ ਦੇ ਆਧਾਰ ‘ਤੇ ਲਾਗੂ ਕੀਤਾ ਗਿਆ ਸੀ। ਇਸ ਵਿੱਚ ਤੇਜ਼ ਅਤੇ ਘੱਟ ਖ਼ਰਚੀਲੇ ਨਿਆਂ ਲਈ ਨਿੱਜੀ, ਸਰਵਜਨਕ ਅਤੇ ਸਹਿਕਾਰੀ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਪਭੋਗਤਾ ਦਿਹਾੜੇ ‘ਤੇ ਕਰਵਾਏ ਗਏ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਪ੍ਰਿੰਸੀਪਲ ਸ਼ੈਲੀ ਭੱਲਾ ਦੇ ਨਾਲ ਅਧਿਆਪਿਕਾ ਕਵਿਤਾ ਠਾਕੁਰ, ਰੂਪਾ ਠਾਕੁਰ ਤੇ ਰੇਨੂ ਸੈਣੀ ਨੇ ਖਾਸ ਯੋਗਦਾਨ ਦਿੱਤਾ।

print
Share Button
Print Friendly, PDF & Email