ਐਨ.ਆਰ.ਆਈ ਸਮਾਜਸੇਵੀ ਨੇ ਕ੍ਰਿਸਮਿਸ ਮੌਕੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਖੇਡਾਂ ਤੇ ਹੋਰ ਸਮਾਨ ਵੰਡਿਆ

ss1

ਐਨ.ਆਰ.ਆਈ ਸਮਾਜਸੇਵੀ ਨੇ ਕ੍ਰਿਸਮਿਸ ਮੌਕੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਖੇਡਾਂ ਤੇ ਹੋਰ ਸਮਾਨ ਵੰਡਿਆ

ਮਲੋਟ, 24 ਦਸੰਬਰ (ਆਰਤੀ ਕਮਲ) : ਕ੍ਰਿਸਮਸ ਦਿਵਸ ਨੂੰ ਸਮਰਪਿਤ ਐਨ.ਆਰ.ਆਈ ਰਵਿੰਦਰ ਮੱਕੜ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਕੈਂਪ 2 ਅਤੇ ਕੈਂਪ 3 ਦੇ ਛੋਟੇ ਬੱਚਿਆਂ ਨੂੰ ਖੇਡਾਂ ਦਾ ਸਮਾਨ ਅਤੇ ਖਾਣ-ਪੀਣ ਦਾ ਸਮਾਨ ਵੰਡਿਆ ਗਿਆ। ਜਾਣਕਾਰੀ ਦਿੰਦਿਆਂ ਸਮਾਜ ਸੇਵੀ ਸੰਸਥਾ ਦੇ ਬਲਾਕ ਕੋਆਰਡੀਨੇਟਰ ਮਨੋਜ ਅਸੀਜਾ ਨੇ ਦੱਸਿਆ ਕਿ ਐਨ.ਆਰ.ਆਈ ਮੱਕੜ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਸਮਾਜ ਸੇਵੀ ਕੰਮਾਂ ਲਈ ਹੱਲਾ ਸ਼ੇਰੀ ਦਿੰਦੇ ਹਨ, ਜਿਸ ਕਰਕੇ ਉਨਾਂ ਨੂੰ ਵੀ ਅਜਿਹੇ ਸਮਾਜ ਸੇਵੀ ਕੰਮਾਂ ਨਾਲ ਵਖਰਾ ਸਕੂਨ ਮਿਲਦਾ ਹੈ। ਇਸੇ ਤਹਿਤ ਹੀ ਉਕਤ ਦੋਨਾਂ ਸਕੂਲਾਂ ਦੇ ਬੱਚਿਆਂ ਨੂੰ ਖੇਡਾ ਦਾ ਸਮਾਨ ਦੇਣ ਦੇ ਨਾਲ-ਨਾਲ ਚਾਕਲੇਟ-ਟਾਫ਼ੀਆਂ ਆਦਿ ਵੰਡੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਐਨ.ਆਰ.ਆਈ ਮੱਗੜ ਜਦੋਂ ਕਦੇ ਮਲੋਟ ਆਉਂਦੇ ਹਨ ਤਾਂ ਇਥੇ ਲੋੜਵੰਦਾਂ ਬੱਚਿਆਂ ਨਾਲ ਸੰਪਰਕ ਕਰਕੇ ਉਨਾਂ ਦੀ ਮੱਦਦ ਕਰਦੇ ਹਨ। ਇਸ ਮੌਕੇ ਸਕੂਲ ਇੰਚਾਰਜ਼ ਰਾਕੇਸ਼ ਗਰਗ ਨੇ ਸਮਾਜ ਸੇਵਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਨੋਜ ਅਸੀਜਾ ਤੋਂ ਇਲਾਵਾ ਐਨ.ਆਰ.ਆਈ ਮੱਕੜ ਦੇ ਭਰਾ ਵਿਕਾਸ ਮੱਕੜ, ਕਰੁਨ ਮੱਕੜ, ਸਮਾਜ ਸੇਵੀ ਸ਼ੁਸ਼ੀਲ ਗਰੋਵਰ, ਭਾਰਤ ਵਿਕਾਸ ਪ੍ਰੀਸ਼ਦ ਦੇ ਸੈਕਟਰੀ ਰਜਿੰਦਰ ਪਪਨੇਜਾ, ਸ਼੍ਰੀ ਕ੍ਰਿਸ਼ਨਾ ਸੇਵਾ ਦਲ ਦੇ ਪ੍ਰਧਾਨ ਅਨਿਲ ਗੋਦਾਰਾ, ਹਰਚਰਨ ਸਿੰਘ ਸ਼ੈਰੀ, ਬਲਾਕ ਕੋਆਰਡੀਨੇਟਰ ਰਾਜੇਸ਼ ਕੁਮਾਰ ਸਮੇਤ ਹੋਰ ਸਮਾਜ ਸੇਵਕ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *