ਥੇਹੜੀ ਵਿਖੇ ਨਸ਼ਾ ਮੁਕਤੀ ਸਬੰਧੀ ਜਿਲਾ ਪੱਧਰੀ ਵਰਕਸ਼ਾਪ ਦਾ ਆਯੋਜਨ

ss1

ਥੇਹੜੀ ਵਿਖੇ ਨਸ਼ਾ ਮੁਕਤੀ ਸਬੰਧੀ ਜਿਲਾ ਪੱਧਰੀ ਵਰਕਸ਼ਾਪ ਦਾ ਆਯੋਜਨ

ਮਲੋਟ, 24 ਦਸੰਬਰ (ਆਰਤੀ ਕਮਲ) : ਨੈਸ਼ਨਲ ਹੈਲਥ ਮਿਸ਼ਨ ਪੰਜਾਬ ਵੱਲੋਂ ਜਿਲਾ ਰੀਹੈਬਲੀਟੇਸ਼ਨ ਸੈਂਟਰ ਪਿੰਡ ਥੇਹੜੀ ਵੱਲੋਂ ਇਕ ਨਸ਼ਾ ਮੁਕਤੀ ਸਬੰਧੀ ਜਿਲਾ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਇਸ ਵਰਕਸ਼ਾਪ ਵਿਚ ਜਿਲੇ ਭਰ ਦੇ ਸਰਕਾਰੀ ਹਸਪਤਾਲਾਂ ਤੋਂ ਮੁੱਖ ਮੈਡੀਕਲ ਅਫਸਰ ਤੇ ਮਾਹਿਰ ਡਾਕਟਰਾਂ ਤੋ ਇਲਾਵਾ ਸਮਾਜਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਸਕੂਲਾਂ ਤੋਂ ਵਿਦਿਆਰਥੀ ਅਤੇ ਅਧਿਆਪਕ ਵੀ ਸ਼ਾਮਿਲ ਹੋਏ । ਵਰਕਸ਼ਾਪ ਉਪਰੰਤ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਡਿਪਟੀ ਡਾਇਰੈਕਟਰ ਡ੍ਰਾ. ਸੁਖਪਾਲ ਸਿੰਘ ਨੇ ਦੱਸਿਆ ਕਿ ਜਿਲਾ ਸ੍ਰੀ ਮੁਕਤਸਰ ਸਾਹਿਬ ਅੰਦਰ ਮਲੋਟ, ਲੰਬੀ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਇਸ ਸਾਲ ਕੁੱਲ ਤਿੰਨ ਮੁੜ ਵਸੇਬਾ ਕੇਂਦਰ ਸ਼ੁਰੂ ਕੀਤੇ ਗਏ ਹਨ ਜਿਹਨਾਂ ਵਿਚ ਹੁਣ ਤੱਕ 20 ਹਜਾਰ ਦੇ ਕਰੀਬ ਓਪੀਡੀ ਹੋ ਚੁੱਕੀ ਹੈ ਜਦ ਕਿ 2 ਹਜਾਰ ਦੇ ਕਰੀਬ ਮਰੀਜਾਂ ਦਾ ਇਲਾਜ ਹੋਇਆ ਹੈ । ਪਿੰਡ ਥੇਹੜੀ ਦੇ ਮੁੜ ਵਸੇਬਾ ਕੇਂਦਰ ਵਿਚ ਵੀ 100 ਮਰੀਜਾਂ ਦਾ ਨਸ਼ਾ ਛੁਡਾਉਣ ਲਈ ਸਫਲ ਇਲਾਜ ਕੀਤਾ ਗਿਆ ਹੈ । ਉਹਨਾਂ ਦੱਸਿਆ ਕਿ ਇਹਨਾਂ ਸੈਂਟਰਾਂ ਵਿਚ ਨਸ਼ਾ ਛੱਡਣ ਵਾਲੇ ਮਰੀਜਾਂ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ ਅਤੇ ਇਥੇ ਭਰਤੀ ਦੌਰਾਨ ਉਹਨਾਂ ਨੂੰ ਦਵਾਈਆਂ ਦੇ ਨਾਲ ਨਾਲ ਖਾਣਾ ਆਦਿ ਵੀ ਦਿੱਤਾ ਜਾਂਦਾ ਹੈ । ਇਸ ਮੌਕੇ ਸੀਐਮਉ ਡ੍ਰਾ. ਰਾਮ ਲਾਲ. ਡ੍ਰਾ. ਰਸ਼ਮੀ ਚਾਵਲਾ, ਐਸਐਮਉ ਗਿੱਦੜਬਾਹਾ ਡ੍ਰਾ. ਪ੍ਰਦੀਪ ਕੁਮਾਰ, ਐਸਐਮਉ ਮਲੋਟ, ਡ੍ਰਾ. ਸੁਮੀਤ ਲੰਬੀ, ਸੀਡੀਪੀਉ ਗਿੱਦੜਬਾਹਾ, ਮਲੋਟ ਅਤੇ ਲੰਬੀ ਸਟਾਫ ਸਮੇਤ ਵੱਖ ਵੱਖ ਸਕੂਲਾਂ ਦੇ ਅਧਿਆਪਕ ਵਿਦਿਆਰਥੀ ਤੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦੇ ਮੌਜੂਦ ਸਨ । ਸਟੇਜ ਸਕੱਤਰ ਦੀ ਭੂਮਿਕਾ ਗੁਰਭੇਜ ਸਿੰਘ ਨੇ ਬਖੂਬੀ ਨਿਭਾਈ ।

print
Share Button
Print Friendly, PDF & Email

Leave a Reply

Your email address will not be published. Required fields are marked *