ਕਾਂਗਰਸ ‘ਚ ਇੱਕ ਭਰਾ ਹੀ ਬਣਿਆ ਆਪਣੇ ਭਰਾ ਦਾ ਦੁਸ਼ਮਣ

ss1

ਕਾਂਗਰਸ ‘ਚ ਇੱਕ ਭਰਾ ਹੀ ਬਣਿਆ ਆਪਣੇ ਭਰਾ ਦਾ ਦੁਸ਼ਮਣ

ਚੰਡੀਗੜ੍ਹ, 24 ਦਸੰਬਰ (ਪ.ਪ.): ਪੰਜਾਬ ਕਾਂਗਰਸ ਦੇ ਵੱਲੋਂ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰਨ ਤੋਂ ਬਾਅਦ ਪਾਰਟੀ ਦੇ ਵਿੱਚ ਬਗਾਵਤ ਦੇ ਸੁਰ ਉੱਠਣੇ ਵੀ ਤੇਜ਼ ਹੋ ਗਏ ਹਨ। ਹੁਣ ਬਟਾਲਾ ਚ ਐਲਾਨੇ ਗਏ ਕਾਂਗਰਸੀ ਉਮੀਦਵਾਰ ਅਸ਼ਵਨੀ ਸੇਖੜੀ ਦੇ ਖਿਲਾਫ ਉਨ੍ਹਾਂ ਦੇ ਹੀ ਭਰਾ ਇੰਦਰ ਸੇਖੜੀ ਨੇ ਹੀ ਮੋਰਚਾ ਖੋਲ ਦਿੱਤਾ ਹੈ। ਇੱਕ ਪਤਰਕਾਰ ਵਾਰਤਾ ਕਰ ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਅਸ਼ਵਨੀ ਸੇਖੜੀ ਦੀ ਟਿਕਟ ਬਦਲ ਕੇ ਇੰਦਰ ਸੇਖੜੀ ਨੂੰ ਟਿਕਟ ਨਹੀਂ ਦਿੰਦੀ ਹੈ ਤਾਂ ਪਾਰਟੀ ਨੂੰ ਇਸਦਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ ਇਥੋਂ ਤੱਕ ਕਿ ਆਉਣ ਵਾਲੀਆਂ ਚੋਣਾਂ ਚ ਹਰ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ

ਇਸ ਮੌਕੇ ਕਾਂਗਰਸੀ ਵਰਕਰਾਂ ਦਾ ਕਹਿਣ ਸੀ ਕਿ ਪਾਰਟੀ ਵਰਕਰ ਅਸ਼ਵਨੀ ਸੇਖੜੀ ਨੂੰ ਨਹੀਂ ਬਲਕਿ ਇੰਦਰ ਸੇਖੜੀ ਨੂੰ ਆਪਣਾ ਆਗੂ ਮੰਨਦੇ ਹਨ ਅਤੇ ਪਾਰਟੀ ਹਾਈ ਕਮਾਂਡ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਦੀ ਮੰਗ ਨਹੀਂ ਮੰਨਦੀ ਹੈ ਤਾਂ ਉਹ ਕੋਈ ਸਖ਼ਤ ਕਦਮ ਚੁੱਕਣ ਦੇ ਲਈ ਮਜਬੂਰ ਹੋ ਜਾਣਗੇ।

print
Share Button
Print Friendly, PDF & Email

Leave a Reply

Your email address will not be published. Required fields are marked *