ਬਤਰਾ ਜੋੜੇ ਦੇ ਕਤਲ ਦੀ ਦੁਖਦਾਈ ਘਟਨਾ ਤੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

ss1

ਬਤਰਾ ਜੋੜੇ ਦੇ ਕਤਲ ਦੀ ਦੁਖਦਾਈ ਘਟਨਾ ਤੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

30-18 (1)
ਮਲੋਟ, 30 ਅਪ੍ਰੈਲ (ਆਰਤੀ ਕਮਲ) : ਬਤਰਾ ਪਰਿਵਾਰ ਦੇ ਬਜੁਰਗ ਜੋੜੇ ਦਾ ਘਰ ਵਿਚ ਨਾਮਲੂਮ ਵਿਅਕਤੀਆਂ ਵੱਲੋਂ ਕੀਤੇ ਬੇਰਹਿਮੀ ਨਾਲ ਕਤਲ ਉਪਰੰਤ ਸਮੁੱਚਾ ਮਲੋਟ ਸ਼ਹਿਰ ਅਤੇ ਇਲਾਕਾ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰ ਰਿਹਾ ਹੈ। ਪੋਸਟ ਮਾਰਟਮ ਉਪਰੰਤ ਬੀਤੀ ਸ਼ਾਮ ਬਤਰਾ ਜੋੜੇ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਅਤੇ ਬਤਰਾ ਜੋੜੇ ਦੇ ਇਕਲੌਤੇ ਸਪੁੱਤਰ ਬਿੱਟੂ ਬਤਰਾ ਖਜਾਨਚੀ ਆੜਤੀਆ ਯੂਨੀਅਨ ਵੱਲੋਂ ਆਪਣੇ ਮਾਤਾ ਪਿਤਾ ਨੂੰ ਅਗਨ ਭੇਂਟ ਕੀਤਾ ਗਿਆ ।

ਇਸ ਮੌਕੇ ਮਲੋਟ ਦੇ ਵਿਧਾਇਕ ਹਰਪ੍ਰੀਤ ਸਿੰਘ, ਮਹਾਂਵੀਰ ਗਊਸ਼ਾਲਾ ਦੇ ਸੰਸਥਾਪਕ ਪੰਡਿਤ ਗਿਰਧਾਰੀ ਲਾਲ ਜੀ, ਸਾਬਕਾ ਵਿਧਾਇਕ ਨੱਥੂ ਰਾਮ, ਟਰੱਕ ਯੂਨੀਅਨ ਦੇ ਜਿਲਾ ਪ੍ਰਧਾਨ ਸਰੋਜ ਸਿੰਘ ਸਰਪੰਚ, ਸਾਬਕਾ ਪ੍ਰਧਾਨ ਟਰੱਕ ਯੂਨੀਅਨ ਤੇ ਸੂਬਾ ਸਕੱਤਰ ਪੀਪੀਸੀਸੀ ਭੁਪਿੰਦਰ ਸਿੰਘ ਭੁੱਲਰ ਰਾਮਨਗਰ, ਸ਼ੈਲਰ ਯੂਨੀਅਨ ਦੇ ਜਿਲਾ ਪ੍ਰਧਾਨ ਗੁਰਮੀਤ ਸਿੰਘ ਬਰਾੜ, ਨਗਰ ਕੌਂਸਲ ਪ੍ਰਧਾਨ ਰਾਮ ਸਿੰਘ ਭੁੱਲਰ, ਪੰਡਿਤ ਸ਼ਾਮ ਲਾਲ ਪਾਰਿਕ, ਸਬੰਧਿਤ ਵਾਰਡ ਦੇ ਐਮਸੀ ਕੇਵਲ ਅਰੋੜਾ ਸਮੇਤ ਹੈਪੀ ਮੱਕੜ, ਸ਼ਿਵਰਾਜ ਸਿੰਘ ਪਿੰਦਰ ਕੰਗ, ਮਹਿੰਦਰ ਪਾਲ ਸਿੰਘ ਮੱਕੜ ਐਮਸੀ, ਰਾਜਪਾਲ ਸਿੰਘ ਕਰਾਈਵਾਲਾ, ਭਗਵੰਤ ਸਿੰਘ ਘੱਗਾ ਨੰਬਰਦਾਰ, ਮਹਿਲ ਸਿੰਘ ਪੰਜਾਵਾ, ਹਰਪ੍ਰੀਤ ਸਿੰਘ ਹੈਪੀ ਸੂਬਾ ਪ੍ਰਧਾਨ ਕਾਰ ਬਜਾਰ ਯੂਨੀਅਨ, ਮੋਹਕਮ ਸਿੰਘ ਭੁੱਲਰ, ਕੁੱਕੀ ਮਣੀਆਂਵਾਲਾ, ਵਰਿੰਦਰ ਮਿੱਡਾ, ਪ੍ਰਧਾਨ ਗੋਰਾ ਬਰਾੜ, ਮਾਸਟਰ ਕੁਲਵਿੰਦਰ ਸਿੰਘ ਪ੍ਰਧਾਨ ਟੀਚਰ ਯੂਨੀਅਨ, ਡ੍ਰਾ. ਸੁਖਦੇਵ ਸਿੰਘ ਗਿੱਲ ਜਿਲਾ ਕੋਆਰਡੀਨੇਟਰ, ਗੁਰਜੀਤ ਸਿੰਘ ਗਿੱਲ ਪ੍ਰਧਾਨ ਸਮੇਤ ਇਲਾਕੇ ਦੀਆਂ ਸਮੂਹ ਧਾਰਮਿਕ, ਸਮਾਜਿਕ ਤੇ ਰਾਜਨੀਤਕ ਜਥੇਬੰਦੀਆਂ ਦੇ ਵੱਡੀ ਗਿਣਤੀ ਆਗੂਆਂ ਨੇ ਪੁੱਜ ਕੇ ਮ੍ਰਿਤਕ ਦੇਹਾਂ ਨੂੰ ਸ਼ਰਧਾ ਦੇ ਫੁੱਲ ਅਰਪਤ ਕੀਤੇ ਅਤੇ ਮ੍ਰਿਤਕ ਜੋੜੇ ਦੇ ਇਕਲੌਤੇ ਸਪੁੱਤਰ ਧਰਮਵੀਰ ਉਰਫ ਬਿੱਟੂ ਬਤਰਾ ਨਾਲ ਦੁੱਖ ਸਾਂਝਾ ਕੀਤਾ । ਬਤਰਾ ਜੋੜੇ ਦੇ ਫੁੱਲਾਂ ਦੀ ਰਸਮ ਅਤੇ ਉਸ ਉਪਰੰਤ ਅੰਤਿਮ ਅਰਦਾਸ ਵੀ ਅੱਜ 1 ਮਈ ਨੂੰ ਹੀ ਐਡਵਰਡਗੰਜ ਗੈਸਟ ਹਾਊਸ ਵਿਖੇ ਹੋਵੇਗੀ ।

print
Share Button
Print Friendly, PDF & Email

Leave a Reply

Your email address will not be published. Required fields are marked *