ਸਰਕਾਰੀ ਹੁਕਮਾ ਨੂੰ ਛਿੱਕੇ ਤੇ ਟੰਗ ਕੇ ਹੋ ਰਹੀ ਕਣਕ ਦੀ ਵੰਡ

ss1

ਸਰਕਾਰੀ ਹੁਕਮਾ ਨੂੰ ਛਿੱਕੇ ਤੇ ਟੰਗ ਕੇ ਹੋ ਰਹੀ ਕਣਕ ਦੀ ਵੰਡ

ਫੂਡ ਸਪਲਾਈ ਮਹਿਕਮੇ ਦੀ ਕਾਣੀ ਵੰਡ ਨਾਲ ਵੋਟਰ ਨਾਰਾਜ
ਗਰੀਬਾ ਦੇ ਹੱਕ ਚ ਮਹਿਕਮੇ ਦੇ ਕਈ ਅਧੀਕਾਰੀ ਮਾਰ ਰਹੇ ਨੇ ਡਾਕਾ

ਚੋਗਾਵਾ,ਲੋਪੋਕੇ 24 ਦਸੰਬਰ (ਸ਼ਿਵ ਕੁਮਾਰ) ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋ ਆਰਥਿਕ ਪੱਖੋ ਗਰੀਬ ਵਰਗ ਦੇ ਲੋਕਾ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਪੰਜਾਬ ਚ ਕਈ ਸਕੀਮਾ ਚਾਲੂ ਕੀਤੀਆ ਹਨ ਜਿਹਨਾ ਚ ਇੱਕ ਹੈ ਆਟਾ ਦਾਲ ਦੀ ਸਕੀਮ ਇਸ ਸਕੀਮ ਹੇਠ ਗਰੀਬ ਪਰਿਵਾਰਾ ਨੂੰ ਦੋ ਰੁਪਏ ਕਿਲੋ ਕਣਕ ਅਤੇ ਵੀਹ ਰੁਪਏ ਕਿਲੋ ਦਾਲ ਦੇਣ ਦੀ ਤਜਵੀਜ ਹੈ ਪਰ ਇਸ ਸਕੀਮ ਦਾ ਲਾਭ ਮਹਿਕਮੇ ਦੇ ਭ੍ਰਿਸ਼ਟ ਅਧੀਕਾਰੀਆ ਦੀ ਮਿਲੀ ਭੁਗਤ ਨਾਲ ਗਰੀਬ ਪਰੀਵਾਰਾ ਨੂੰ ਘੱਟ ਤੇ ਫੂਡ ਸਪਲਾਈ ਮਹਿਕਮੇ ਦੀਆ ਕਾਲੀਆ ਭੇਡਾ ਨੂੰ ਜਿਆਦਾ ਹੋ ਰਿਹਾ ਹੈ ਜਿਸ ਦੀ ਤਾਜਾ ਮਿਸਾਲ ਚੋਗਾਵਾ ਬਲਾਕ ਅੰਦਰ ਮਿਲਦੀ ਹੈ ਇਥੇ ਕਣਕ ਦੀ ਵੰਡ ਸਰਕਾਰ ਦੀਆ ਹਦਾਇਤਾ ਨੂੰ ਛਿੱਕੇ ਤੇ ਟੰਗ ਕੇ ਫੂਡ ਸਪਲਾਈ ਮਹਿਕਮੇ ਦੇ ਇੰਸਪੈਕਟਰਾ ਵੱਲੋ ਸੱਤ ਸੱਤ ਹਜਾਰ ਰੁਪਏ ਤੇ ਰੱਖੇ ਕਾਮੇ ਕਰਦੇ ਹਨ ਜਦ ਕੀ ਸਰਕਾਰ ਵੱਲੋ ਕਣਕ ਦੀ ਵੰਡ ਲਈ ਕਈ ਤਰਾ ਦੇ ਨਿਯਮ ਬਣਾਏ ਹਨ ਇਹ ਦਿਹਾੜੀਦਾਰ ਕਾਮੇ ਸਰਕਾਰ ਦੇ ਕਿਸੀ ਵੀ ਨਿਯਮ ਨੂੰ ਨਹੀ ਮੰਨਦੇ ਅਤੇ ਆਪਣੀ ਮਨਮਰਜੀ ਨਾਲ ਬੇ ਰੋਕ ਆਪਣੇ ਕੰਮ ਨੂੰ ਅੰਜਾਮ ਦੇ ਰਹੇ ਹਨ ਜਿਸ ਦਾ ਖਮਿਆਜਾ ਆਉਣ ਵਾਲੀਆ ਵਿਧਾਨ ਸਭਾ ਦੀਆ ਚੋਣਾ ਵਿੱਚ ਅਕਾਲੀ ਦਲ ਨੂੰ ਹੋਵੇਗਾ।
ਕੀ ਕਹਿੰਦੇ ਹਨ ਜਿਲ੍ਹਾ ਫੂਡ ਕੰਟਰੋਲਰ: ਇੰਸਪੈਕਟਰਾ ਵੱਲੋ ਸੱਤ ਸੱਤ ਹਜਾਰ ਤੇ ਰੱਖੇ ਕਾਮਿਆ ਬਾਰੇ ਜਦ ਜਿਲ੍ਹਾ ਖੁਰਾਕ ਤੇ ਸਪਲਾਈ ਅਫਸਰ ਸਰਤਾਜ ਸਿੰਘ ਚੀਮਾ ਨਾਲ ਗੱਲ ਕੀਤੀ ਤਾ ਉਹਨਾ ਦੱਸਿਆ ਕੀ ਮਹਿਕਮੇ ਕੋਲ ਕੋਈ ਵਾਧੂ ਫੰਡ ਨਹੀ ਹਨ ਅਤੇ ਨਾ ਹੀ ਕਿਸੀ ਇੰਸਪੈਕਟਰ ਨੂੰ ਇਸ ਤਰਾ ਕਰਨ ਦੀ ਖੁੱਲ ਹੈ ਪਰ ਜੇਕਰ ਇਸ ਤਰਾ ਕਿਸੀ ਇੰਸਪੈਕਟਰ ਵੱਲੋ ਕੀਤਾ ਹੈ ਤਾ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *