ਰਿਹਾਇਸ਼ੀ ਇਲਾਕੇ ਵਿੱਚ ਲੱਗ ਰਹੇ ਟਾਵਰ ਖਿਲਾਫ ਲੋਕਾਂ ਕੀਤਾ ਪ੍ਰਦਰਸ਼ਨ

ss1

ਰਿਹਾਇਸ਼ੀ ਇਲਾਕੇ ਵਿੱਚ ਲੱਗ ਰਹੇ ਟਾਵਰ ਖਿਲਾਫ ਲੋਕਾਂ ਕੀਤਾ ਪ੍ਰਦਰਸ਼ਨ

ਲੁਧਿਆਣਾ (ਪ੍ਰੀਤੀ ਸ਼ਰਮਾ) ਸਥਾਨਕ ਬੀਆਰਐਸ ਨਗਰ ਵਿਖੇ ਰਿਹਾਇਸ਼ੀ ਇਲਾਕੇ ਵਿੱਚ ਲੱਗ ਰਹੇ ਮੋਬਾਈਲ ਟਾਵਰ ਦੇ ਵਿਰੋਧ ਵਿੱਚ ਮੁਹੱਲਾ ਸੁਧਾਰ ਕਮੇਟੀ ਨੇ ਇਲਾਕਾ ਵਾਸੀਆਂ ਨਾਲ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਵਿੱਚ ਸ਼ਾਮਲ ਇਲਾਕਾ ਵਾਸੀਆਂ ਨੇ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਪ੍ਰਸਾਸ਼ਨ ਤੋਂ ਟਾਵਰ ਤੇ ਰੋਕ ਲਾਉਂਣ ਦੀ ਮੰਗ ਕੀਤੀ। ਕਮੇਟੀ ਦੇ ਜਨਰਲ ਸਕੱਤਰ ਦਿਨੇਸ਼ ਜੌਲੀ ਨੇ ਕਿਹਾ ਕਿ ਮੰਜੂਰੀ ਤੋਂ ਬਿਨਾ ਭਾਈ ਰਣਧੀਰ ਸਿੰਘ ਨਗਰ ਦੀ ਗਲੀ ਨੰਬਰ 9-ਡੀ ਦੇ ਰਿਹਾਇਸ਼ੀ ਇਲਾਕੇ ਵਿੱਚ ਮੋਬਾਈਲ ਟਾਵਰ ਲਾਇਆ ਜਾ ਰਿਹਾ ਹੈ ਜਿਸ ਦੀ ਸ਼ਿਕਾਇਤ ਕਮੇਟੀ ਨੇ ਨਗਰ ਨਿਗਮ ਜੋਨ-ਡੀ ਨੂੰ 19 ਦਸੰਬਰ ਨੂੰ ਕਰ ਦਿੱਤੀ ਸੀ। ਇਸ ਸਬੰਧੀ ਇੱਕ ਸ਼ਿਕਾਇਤ ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਵੀ 19 ਦਸੰਬਰ ਨੂੰ ਹੀ ਦੇ ਕੇ ਟਾਵਰ ਲਾਉਂਣ ਤੋਂ ਰੋਕਣ ਦੀ ਮੰਗ ਕੀਤੀ ਗਈ ਸੀ। ਨਗਰ ਨਿਗਮ ਨੂੰ ਜਦੋਂ ਸ਼ਿਕਾਇਤ ਦਿੱਤੀ ਗਈ ਤਾਂ ਨਗਰ ਨਿਗਮ ਨੇ ਕਿਹਾ ਕਿ ਉਨਾਂ ਕੋਲੋਂ ਟਾਵਰ ਲਾਉਂਣ ਲਈ ਕੋਈ ਮੰਜੂਰੀ ਨਹੀਂ ਲਈ ਗਈ। ਸ਼ਿਕਾਇਤ ਦੇਣ ਤੋਂ ਬਾਦ ਵੀ ਮੋਬਾਈਲ ਕੰਪਨੀ ਵੱਲੋਂ ਟਾਵਰ ਲਾਉਂਣ ਦਾ ਕੰਮ ਜਾਰੀ ਹੈ ਜਿਸ ਕਰਕੇ ਅੱਜ ਇਲਾਕਾ ਵਾਸੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਉਨਾਂ ਕਿਹਾ ਕਿ ਇਹ ਸਿੱਧ ਹੋ ਚੁੱਕਿਆ ਹੈ ਕਿ ਮੋਬਾਈਲ ਟਾਵਰਾਂ ਦੀਆਂ ਕਿਰਨਾਂ ਇਨਸਾਨੀ ਜਿੰਦਗੀ ਸਮੇਤ ਪਸ਼ੂ ਪੰਛੀਆਂ ਵਾਸਤੇ ਨੁਕਸਾਨ ਦਾਇਕ ਹਨ। ਇਸ ਲਈ ਪ੍ਰਸਾਸ਼ਨ ਨੂੰ ਰਿਹਾਇਸ਼ੀ ਇਲਾਕਿਆਂ ਵਿੱਚ ਮੋਬਾਈਲ ਟਾਵਰ ਲਾਉਂਣ ਤੇ ਪਾਬੰਦੀ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ।

          ਇਸ ਮੌਕੇ ਪ੍ਰਧਾਨ ਚੰਦਰ ਸ਼ੰਕਰ ਬਹਿਲ, ਉੱਪ ਪ੍ਰਧਾਨ ਹਰਪਾਲ ਸਿੰਘ, ਸਕੱਤਰ ਬਲਬੀਰ ਸਿੰਘ, ਕੰਵਲਜੀਤ ਸਿੰਘ, ਸੰਤਸ਼ ਰਾਣੀ, ਉ. ਪੀ. ਸ਼ਾਹੀ, ਹਰਜੋਤ ਸਿੰਘ, ਪ੍ਰੀਤਮ ਸਿੰਘ, ਨਰੇਸ਼ ਕੁਮਾਰ, ਬੀਰਬਲ ਮਹਾਸ਼ਾ, ਹਰੀ ਚੰਦ ਗਰੋਵਰ, ਸੰਤੋਖ ਸਿੰਘ ਸਮੇਤ ਹਰ ਵੀ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *