ਰਾਜਪੂਤ ਭਲਾਈ ਬੋਰਡ ਦੇ ਸੀ. ਵਾਈਸ ਚੇਅਰਮੈਨ ਭੂਰੀਮਾਜਰਾ ਦੀ ਅਗਵਾਈ ਵਿੱਚ ਵੱਲੋਂ ਹਲਕਾ ਪੱਧਰੀ ਮੀਟਿੰਗ

ss1

ਰਾਜਪੂਤ ਭਲਾਈ ਬੋਰਡ ਦੇ ਸੀ. ਵਾਈਸ ਚੇਅਰਮੈਨ ਭੂਰੀਮਾਜਰਾ ਦੀ ਅਗਵਾਈ ਵਿੱਚ ਵੱਲੋਂ ਹਲਕਾ ਪੱਧਰੀ ਮੀਟਿੰਗ
-ਭਲਾਈ ਬੋਰਡ ਦੇ ਚੇੇਅਰਮੈਨ ਪਠਾਣੀਆ, ਹਲਕਾ ਵਿਧਾਇਕ ਮੁਖਮੈਲਪੁਰ ਸਮੇਤ ਹੋਰਨਾਂ ਕੀਤੀ ਸਮੂਲੀਅਤ

ਰਾਜਪੁਰਾ, 24 ਦਸੰਬਰ (ਐਚ.ਐਸ.ਸੈਣੀ)-ਕੌਮੀ ਸ਼ਾਹ ਮਾਰਗ ਨੰਬਰ 1 ਰਾਜਪੁਰਾ-ਅੰਬਾਲਾ ਰੋਡ ਤੇ ਸਥਿੱਤ ਗੁਰਦੁਆਰਾ ਸ਼ਹੀਦਗੰਜ਼ ਅਲੀਮਾਜ਼ਰਾ ਦੇ ਦੀਵਾਨ ਹਾਲ ਵਿੱਚ ਪੰਜਾਬ ਰਾਜਪੂਤ ਭਲਾਈ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਂਨ ਸੁਖਬੀਰ ਸਿੰਘ ਭੂਰੀਮਾਜਰਾ ਦੀ ਅਗਵਾਈ ਵਿੱਚ ਰਾਜਪੂਤ ਭਾਈਚਾਰੇ ਦੀ ਪਲੇਠੀ ਮੀਟਿੰਗ ਕਰਵਾਈ ਗਈ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਕੈਪਟਨ ਆਰ.ਐਸ.ਪਠਾਣੀਆ ਪਹੁੰਚੇ ਜਦ ਕਿ ਵਿਸ਼ੇਸ਼ ਮਹਿਮਾਨ ਵੱਜੋਂ ਹਲਕਾ ਘਨੋਰ ਦੀ ਵਿਧਾਇਕਾ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਬੋਰਡ ਦੇ ਡਾਇਰੈਕਟਰ ਕੁਲਵੰਤ ਸਿੰਘ ਮਾਛੀਆਂ ਤੇ ਜਗਤਾਰ ਸਿੰਘ, ਵਾਇਸ ਚੇਅਰਮੈਨ ਰਵਿੰਦਰ ਵਰਮਾਂ ਪਹੁੰਚੇ।
ਰਾਜਪੂਤ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਪਠਾਣੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਰਾਜਪੂਤ ਭਾਈਚਾਰੇ ਦੀ ਸਮੱਸਿਆਵਾਂ ਦੇ ਹੱਲ ਲਈ ਭਲਾਈ ਬੋਰਡ ਦਾ ਗਠਨ ਕੀਤਾ ਗਿਆ ਹੈ। ਉਨਾਂ ਕਿਹਾ ਕਿ ਰਾਜਪੂਤ ਸਮਾਜ ਨੂੰ ਆ ਰਹੀ ਇੱਕ ਇੱਕ ਸਮੱਸਿਆ ਦਾ ਨਿਪਟਾਰਾ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ। ਉਨਾਂ ਸਮੂਹ ਹਾਜਰੀਨ ਨਾਲ ਪਛੜੀਆਂ ਸ੍ਰੇਣੀਆਂ ਦੇ ਲਈ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਵਾਂ ਨੂੰ ਜਲਦ ਲਾਗੂ ਕਰਵਾਉਣ ਦਾ ਭਰੋਸਾ ਦਿੱਤਾ।
ਬੀਬੀ ਮੁਖਮੈਲਪੁਰ ਨੇ ਹਲਕਾ ਘਨੋਰ ਅਧੀਨ ਦਰਜ਼ਨਾਂ ਪਿੰਡ ਰਾਜਪੂਤ ਭਾਈਚਾਰੇ ਨਾਲ ਸਬੰਧਤ ਹਨ ਤੇ ਇਸ ਭਾਈਚਾਰੇ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨਾਲ ਸਬੰਧਤ ਪਾਰਟੀ ਉਮੀਦਵਾਰ ਨੂੰ ਆਪਣਾ ਸਹਿਯੋਗ ਦਿੱਤਾ ਹੈ ਤੇ ਉਮੀਦਵਾਰ ਨੇ ਵੱਡੀ ਲੀਡ ਹਾਸਲ ਕੀਤੀ ਹੈ। ਉਨਾਂ ਵਿਸ਼ਵਾਸ਼ ਦੁਆਇਆ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਘਨੋਰ ਦੀ ਅਕਾਲੀ-ਭਾਜਪਾ ਗੱਠਜੋੜ ਦੀ ਉਮੀਦਵਾਰ ਹੋਣ ਦੇ ਨਾਤੇ ਉਸਦਾ ਡਟਵਾ ਸਹਿਯੋਗ ਦੇਣ ਤੇ ਉਹ ਮੁੱੜ ਤੀਜੀ ਵਾਰ ਗੱਠਜੋੜ ਸਰਕਾਰ ਬਣਾਉਣ ਤੇ ਇੱਕ-ਇੱਕ ਵਾਅਦਾ ਪੂਰਾ ਕੀਤਾ ਜਾਵੇਗਾ।
ਮੀਟਿੰਗ ਦੇ ਅਖੀਰ ਸੀ.ਵਾਈਸ ਚੇਅਰਮੈਨ ਭੂਰੀਮਾਜ਼ਰਾ ਸਮੁੱਚੇ ਰਾਜਪੂਤ ਭਾਈਚਾਰੇ ਦਾ ਇੱਕ ਮੰਚ ਤੇ ਇਕੱਠੇ ਹੋਣ ਦੇ ਲਈ ਧੰਨਵਾਦ ਕੀਤਾ ਤੇ ਬੀਬੀ ਮੁਖਮੈਲਪੁਰ ਨੂੰ ਵਿਸ਼ਵਾਸ਼ ਦੁਆਇਆ ਕਿ ਉਨਾਂ ਨੇ ਜਿਸ ਤਰਾਂ ਰਾਜਪੂਤ ਭਾਈਚਾਰੇ ਨਾਲ ਸਬੰਧ ਪਿਡਾਂ ਨੂੰ ਵਿਕਾਸ ਪੱਖੋੋਂ ਮੋਹਰੀ ਰੱਖਿਆ ਹੈ ਤੇ ਭਾਈਚਾਰਾ ਵੀ ਉਨਾਂ ਦਾ ਪੂਰਾ ਸਹਿਯੋਗ ਦੇਵੇਗਾ। ਉਨਾਂ ਸਮੂਹ ਭਾਈਚਾਰੇ ਨਾਲ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਏ। ਇਸ ਮੌਕੇ ਸੁੱਚਾ ਸਿੰਘ ਅਲੀਪੁਰ, ਪਰਮਜੀਤ ਸਿੰਘ ਸਰਪੰਚ ਨੋਸ਼ੈਹਰਾ, ਧਰਮ ਸਿੰਘ ਸਰਪੰਚ ਭੂਰੀਮਾਜਰਾ, ਸੰਤੋਖ ਸਿੰਘ ਮਾਂਗਪੁਰ, ਸਤਨਾਮ ਸਿੰਘ ਸ਼ਾਮਦੂ, ਪ੍ਰਕਾਸ਼ ਸਿੰਘ ਆਲਮਪੁਰ, ਲਾਲ ਸਿੰਘ, ਅਵਤਾਰ ਸਿੰਘ, ਧਰਮ ਸਿੰਘ ਰਾਮਨਗਰ, ਜੱਥੇਦਾਰ ਦਰਸਨ ਸਿੰਘ, ਸਰਇੰਦਰ ਸਿੰਘ, ਬਿਟੂ ਚਲਹੇੜੀ, ਸੂਰਤ ਸਿੰਘ, ਕਰਮਜੀਤ ਸਿੰਘ, ਬਲਜਿੰਦਰ ਸਿੰਘ ਮਦਨਪੁਰ, ਬਲਵਿੰਦਰ ਸਿੰਘ ਨਾਗੀ, ਧਰਮਿੰਦਰ ਸਿੰਘ, ਰਾਜਇੰਦਰ ਸਿੰਘ, ਬਾਗ ਸਿੰਘ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *