ਯੂਥ ਸਪੋਰਟਸ ਕਲੱਬ ਨੇ ਖੂਨਦਾਨ ਲਗਾਇਆ ਕੈਂਪ

ss1

ਯੂਥ ਸਪੋਰਟਸ ਕਲੱਬ ਨੇ ਖੂਨਦਾਨ ਲਗਾਇਆ ਕੈਂਪ

ਬਰੇਟਾ 24 ਦਸੰਬਰ (ਰੀਤਵਾਲ) ਪਿੰਡ ਸੰਘਰੇੜ੍ਹੀ ਵਿਖੇ ਯੂਥ ਸਪੋਰਟਸ ਕਲੱਬ ਵੱਲੋਂ ਪਿੰਡ ਦੇ ਸਹਿਯੋਗ ਨਾਲ ਸਥਾਨਕ ਸੰਗਤਸਰ ਗੁਰਦਵਾਰਾ ਸਾਹਿਬ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ।ਇਸ ਖੂਨਦਾਨ ਕੈਂਪ ਵਿਚ ਸਿਵਲ ਹਸਪਤਾਲ ਮਾਨਸਾ ਦੀ ਬਲੱਡ ਬੈਂਕ ਟੀਮ ਪਹੁੰਚੀ ਜਿਸ ਦੀ ਅਗਵਾਈ ਡਾ.ਵਿਜੇ ਕੁਮਾਰ ਨੇ ਕੀਤੀ।ਇਸ ਕੈਂਪ ਵਿਚ ਕਲੱਬ ਅਤੇ ਪਿੰਡ ਦੇ ਲੋਕਾਂ ਵੱਲੋਂ 21 ਯੁਨਿਟ ਖੂਨਦਾਨ ਕੀਤਾ ਗਿਆ।ਅਕਾਲੀ ਦਲ ਦੇ ਉਮੀਦਵਾਰ ਹਲਕਾ ਬੁਢਲਾਡਾ ਡਾ.ਨਿਸ਼ਾਨ ਸਿੰਘ ਨੇ ਕੈਂਪ ਦਾ ਉਦਘਾਟਨ ਕੀਤਾ ਅਤੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ।ਕਲੱਬ ਵੱਲੋਂ ਚਾਹ ਪਾਣੀ ਅਤੇ ਖੂਨਦਾਨੀਆਂ ਲਈ ਜੂਸ,ਦੁੱਧ ਅਤੇ ਫਲਾਂ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਕਿਸਮਤ ਸਿੰਘ,ਉਪ ਪ੍ਰਧਾਨ ਹਰਜਿੰਦਰ ਸਿੰਘ, ਖਜਾਨਚੀ ਪਰਮਿੰਦਰ ਸਿੰਘ ਲਾਡੀ,ਸਕੱਤਰ ਕੁਲਵਿੰਦਰ ਸੰਧੂ,ਜਗਸੀਰ ਸਿੰਘ,ਸੁਖਜਿੰਦਰ ਸਿੰਘ,ਗੁਰਤੇਜ ਸਿੰਘ,ਬਲਕਾਰ ਸਿੰਘ ਅਤੇ ਮੰਗਾ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *