ਗੁਰਪ੍ਰੀਤ ਹੋਲੀ ਹਾਰਟ ਸਕੂਲ ਮਹਿਲ ਕਲਾਂ ਚ ਕ੍ਰਿਸਮਿਸ ਦਾ ਤਿਉਹਾਰ ਮਨਾਇਆਂ

ss1

ਗੁਰਪ੍ਰੀਤ ਹੋਲੀ ਹਾਰਟ ਸਕੂਲ ਮਹਿਲ ਕਲਾਂ ਚ ਕ੍ਰਿਸਮਿਸ ਦਾ ਤਿਉਹਾਰ ਮਨਾਇਆਂ

ਮਹਿਲ ਕਲਾਂ 24 ਦਸੰਬਰ (ਗੁਰਭਿੰਦਰ ਗੁਰੀ)-ਹਲਕੇ ਦੀ ਉੱਘੀ ਵਿਦਿਅਕ ਸੰਸਥਾ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਦੇ ਲਿਟਲ ਗੀਗਲਜ਼ ਜੂਨੀਅਰ ਸਕੂਲ ਵਿਖੇ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਜਿਸ ਵਿੱਚ ਅਧਿਆਪਕਾਂ ਦੁਆਰਾ ਪਾ੍ਰਥਨਾ ਗਾਈ ਗਈ। ਇਸ ਨਾਲ ਹੀ ਬੱਚਿਆਂ ਨੇ ਕ੍ਰਿਸਮਿਸ ਨਾਲ ਸਬੰਧਿਤ ਵੱਖ ਵੱਖ ਗੀਤਾਂ ਤੇ ਨਾਚ ਪੇਸ਼ ਕੀਤਾ। ਅਖੀਰ ਵਿੱਚ ਬੱਚਿਆਂ ਨੇ ਇੱਕ ਦੂਸਰੇ ਨੂੰ ਕ੍ਰਿਸਮਿਸ ਦੇ ਤਿਉਹਾਰ ਦੇ ਤੋਹਫ਼ਾ ਦੇਣ ਦੀ ਪਰੰਪਰਾ ਨੂੰ ਜਾਰੀ ਰੱਖਦੇ ਤੋਹਫ਼ੇ ਤੇ ਕਾਰਡ ਦਿੱਤੇੇ। ਇਸ ਮੌਕੇ ਸਕੂਲ ਚੇਅਰਮੈਨ ਸ੍ਰੀ ਸੁਸ਼ੀਲ ਗੋਇਲ,ਜਨਰਲ ਸਕੱਤਰ ਸ੍ਰੀ ਰਾਕੇਸ ਕੁਮਾਰ ਬਾਂਸਲ ਅਤੇ ਮਿਸਿਜ਼ ਅਗਮ ਬਜਾਜ ਮੌਜੂਦ ਸਨ ਅਤੇ ਉਨਾਂ ਨੇ ਸਭ ਨੂੰ ਕ੍ਰਿਸਮਿਸ ਤੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ।

print
Share Button
Print Friendly, PDF & Email

Leave a Reply

Your email address will not be published. Required fields are marked *