ਬੈਂਕਾ ਦੇ ਮੁਲਾਜ਼ਮ ਕਰ ਰਹੇ ਨੇ ਆਮ ਜਨਤਾ ਨਾਲ ਦੁਰਵਿਹਾਰ

ss1

ਬੈਂਕਾ ਦੇ ਮੁਲਾਜ਼ਮ ਕਰ ਰਹੇ ਨੇ ਆਮ ਜਨਤਾ ਨਾਲ ਦੁਰਵਿਹਾਰ

ਕੋਟਕਪੂਰਾ, 24 ਦਿਸੰਬਰ (ਰੋਹਿਤ ਆਜ਼ਾਦ)- ਇੱਕ ਪਾਸੇ ਤਾਂ ਪਹਿਲਾਂ ਹੀ ਆਮ ਜਨਤਾ ਨੋਟਬੰਦੀ ਦੀ ਮਾਰ ਝੱਲ ਰਹੀ ਹੈ ਤੇ ਦੁਜੇ ਪਾਸੇ ਇਨਾਂ ਬੈਂਕਾ ਦੇ ਮੁਲਾਜ਼ਮ ਵੀ ਆਮ ਜਨਤਾ ਨੂੰ ਬੁਰਾ ਭਲਾ ਤੇ ਗਲਤ ਭਾਸ਼ਾ ਦੀ ਵਰਤੋਂ ਕਰ ਰਹੇ ਹਨ। ਸਥਾਨਕ ਸ਼ਹਿਰ ਦੇ ਨਿਵਾਸੀ ਆਤਮਾ ਸਿੰਘ ਰੇਲਵੇ ਰੌਡ ਕੋਟਕਪੂਰਾ ਨੇ ਪੱਤਰਕਾਰਾਂ ਨੂੰ ਦਿੱਤੇ ਪ੍ਰੈਸ ਨੋਟ ਰਾਹੀਂ ਸਥਾਨਕ ਸ਼ਹਿਰ ਦੀ ਔਰਿੰਟਲ ਬੈਂਕ ਆਫ ਕਮਰਸ ਦੇ ਮੁਲਾਜ਼ਮ ਸੰਤੋਸ਼ ਕੁਮਾਰ ਤੇ ਤੰਗ-ਪਰੇਸ਼ਾਨ ਅਤੇ ਦੁਰਵਿਹਾਰ ਕਰਨ ਦੇ ਦੋਸ਼ ਹੇਠ ਉੱਚ ਅਧਿਕਾਰੀਆਂ ਨੂੰ ਲਿੱਖੇ ਪੱਤਰ ਵਿੱਚ ਦੱਸਿਆ ਕਿ ਉਸਦੇ ਭਰਾ ਗੁਰਜੀਤ ਸਿੰਘ ਦਾ ਖਾਤਾ ਨੰ-00772010041580 ਸ਼ਾਖਾ ਕੋਟਕਪੂਰਾ ਵਿੱਚ ਹੈ ਤੇ ਉਹ ਆਪਣਾ ਇਲਾਜ ਪੀ.ਜੀ.ਆਈ. ਚੰਡੀਗੜ ਵਿੱਚ ਕਰਵਾ ਰਿਹਾ ਹੈ। ਮੈਂ ਉਸਦੇ ਖਾਤੇ ਵਿੱਚ ਚੈੱਕ ਨੰ-045816 ਮਿਤੀ 04-12-2016, ਰੁਪਏ 26518-51 ਜੋ ਕਿ ਮਿਤੀ 05-12-2016 ਨੂੰ ਆਪਣੇ ਬੈਂਕ ਵਿੱਚ ਕਲੀਰਿੰਗ ਲਈ ਲਾਇਆ ਸੀ। ਤਾਂ ਉਸ ਸਮੇਂ ਡਿਊਟੀ ਤੇ ਮੋਜੂਦ ਬੈਂਕ ਕਰਮਚਾਰੀ ਸੰਤੋਸ਼ ਕੁਮਾਰ ਨੇ ਮੈਨੂੰ ਮਿਤੀ 10-12-2016 ਨੂੰ ਕਿਹਾ ਕਿ ਤੁਹਾਡਾ ਖਾਤਾ ਬੰਦ ਹੈ ਇਹ ਕਹਿ ਕੇ ਮੇਰੇ ਕੋਲੋਂ ਇੱਕ ਐਪਲੀਕੇਸ਼ਨ ਫਾਰਮ ਭਰਵਾਇਆ ਤੇ ਕਿਹਾ ਕਿ ਤੁਹਾਡਾ ਚੈੱਕ ਅੱਜ ਤੁਹਾਡੇ ਖਾਤੇ ਵਿੱਚ ਲੱਗ ਜਾਊਗਾ।

      ਇਸ ਸਬੰਧੀ ਜਦ ਮੈਂ ਮਿਤੀ 15-12-2016 ਨੂੰ ਬੈਂਕ ਗਿਆ ਤਾਂ ਸੰਤੋਸ਼ ਕੁਮਾਰ ਨੇ ਕਿਹਾ ਕਿ ਤੁਸੀ ਮੈਡਮ ਨਵਨੀਤ ਕੌਰ ਕੋਲ ਜਾਵੋ ਮੈਨੂੰ ਤੁਹਾਡੇ ਚੈੱਕ ਬਾਰੇ ਕੁਝ ਨਹੀਂ ਪਤਾ ਕਿਉਂਕਿ ਚੈੱਕ ਕਲੀਰਿੰਗ ਲਈ ਉਹੀ ਲੈਕੇ ਜਾਉਂਦੇ ਹਨ। ਜਦੋਂ ਮੈਂ ਮੈਡਮ ਕੋਲ ਗਿਆ ਤਾਂ ਉਨਾਂ ਕਿਹਾ ਕਿ ਤੁਸੀਂ ਸੰਤੋਸ਼ ਕੁਮਾਰ ਨਾਲ ਹੀ ਗੱਲ ਕਰੋ ਉਨਾਂ ਨੂੰ ਹੀ ਪਤਾ ਹੈ। ਫਿਰ ਜਦੋਂ ਮੈਂ ਸੰਤੋਸ਼ ਕੁਮਾਰ ਕੋਲ ਗਿਆ ਤਾਂ ਉਹ ਮੈਨੂੰ ਗਲਤ ਬੋਲਣ ਲੱਗਿਆ ਤੇ ਅੱਗੋਂ ਬੋਲਿਆ ਕਿ ਤੂੰ ਮੇਰਾ ਜੋ ਕਰਨਾ ਹੈ ਕਰਲਾ। ਮੈਂ ਨਹੀਂ ਦਸਣਾ ਤੈਨੂੰ। ਮੈਂ ਉਨਾਂ ਨੂੰ ਦੱਸਿਆ ਕਿ ਇਹ ਮੇਰੇ ਭਰਾ ਦਾ ਖਾਤਾ ਹੈ ਤੇ ਉਹ ਆਪਣਾ ਇਲਾਜ ਪੀ.ਜੀ.ਆਈ. ਚੰਡੀਗੜ ਵਿਖੇ ਕਰਵਾ ਰਿਹਾ ਹੈ। ਇਸ ਕਰਕੇ ਉਨਾਂ ਨੂੰ ਪੈਸੇਆਂ ਦੀ ਸਖਤ ਲੋੜ ਹੈ ਤਾਂ ਅੱਗੋਂ ਸੰਤੋਸ਼ ਕੁਮਾਰ ਮੈਨੂੰ ਬੋਲਿਆ ਕਿ ਮੈਂ ਕਿਹੜਾ ਠੇਕਾ ਲੈ ਰੱਖਿਆ ਹੈ। ਜਦੋਂ ਤੁਹਾਡਾ ਚੈੱਕ ਕਲੀਅਰ ਹੋਵੇਗਾ ਤਾਂ ਤਦ ਆਪਣੇ ਪੈਸੇ ਲੈ ਜਾਨਾ। ਉਕਤ ਪੱਤਰ ਰਾਹੀਂ ਆਤਮਾ ਸਿੰਘ ਨੇ ਉਚ ਅਧਿਕਾਰੀਆਂ ਨੂੰ ਮੰਗ ਕੀਤੀ ਕਿ ਸ਼੍ਰੀ ਸੰਤੋਸ਼ ਕੁਮਾਰ ਦਾ ਗਾਹਕਾਂ ਨਾਲ ਦੁਰਵਿਹਾਰ ਕਰਨ ਅਤੇ ਉਨਾਂ ਦੇ ਇਸ ਰਵੱਈਐ ਕਰਕੇ ਤੁਹਾਡੇ ਬੈਂਕ ਦੇ ਬਿਜਨੇਸ਼ ਵਿੱਚ ਬਹੁਤ ਹੀ ਬੁਰਾ ਪ੍ਰਭਾਵ ਪਊਗਾ। ਮੇਰੀ ਮੰਗ ਹੈ ਕਿ ਤੁਸੀਂ ਅਜਿਹੇ ਕਰਮਚਾਰੀਆਂ ਨੂੰ ਅੱਗੇ ਤੋਂ ਕਿਸੇ ਛੋਟੀ ਬਰਾਂਚ ਵਿੱਚ ਰੱਖੋ ਤਾਂ ਕਿ ਇਹ ਤੁਹਾਡੇ ਚੰਗੇ ਕਸਟਮਰਾਂ ਦਾ ਨੁਕਸਾਨ ਨਾ ਕਰ ਸਕਣ। ਸਾਨੂੰ ਪੂਰੀ ਉਮੀਦ ਹੈ ਕਿ ਤੁਸੀ ਇਸ ਗੱਲ ਤੇ ਗੌਰ ਕਰੋਗੇ। ਸਾਡੇ ਤੁਹਾਡੇ ਬੈਂਕ ਵਿੱਚ 4-5 ਅਕਾਊਂਟ ਹੋਰ ਅਤੇ ਬਹੁਤੀਆਂ ਐਫ.ਡੀਆਂ ਵੀ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *