ਮੁੱਢਲਾ ਸਿਹਤ ਕੇਂਦਰ ਕੌਲੀ ਵਿੱਚ ਬੱਚੇ ਦੀ ਸਿਹਤ ਸੰਭਾਲ ਸਬੰਧੀ ਬਲਾਕ ਪੱਧਰੀ ਵਰਕਸ਼ਾਪ ਕਰਵਾਈ

ss1

ਮੁੱਢਲਾ ਸਿਹਤ ਕੇਂਦਰ ਕੌਲੀ ਵਿੱਚ ਬੱਚੇ ਦੀ ਸਿਹਤ ਸੰਭਾਲ ਸਬੰਧੀ ਬਲਾਕ ਪੱਧਰੀ ਵਰਕਸ਼ਾਪ ਕਰਵਾਈ
ਮਾਂ ਦਾ ਦੁੱਧ ਬੱਚੇ ਲਈ ਪੂਰਕ ਅਹਾਰ ਹੈ-ਡਾ: ਅੰਜਨਾ ਗੁਪਤਾ

ਪਟਿਆਲਾ, 24 ਦਸੰਬਰ (ਐਚ. ਐਸ. ਸੈਣੀ): ਸਿਵਲ ਸਰਜਨ ਪਟਿਆਲਾ ਡਾ: ਸੁਬੋਧ ਗੁਪਤਾ ਦੇ ਦਿਸ਼ਾ ਨਿਰਦੇਸ਼ਾ ਹੇਠ ਮੁੱਢਲਾ ਸਿਹਤ ਕੇਂਦਰ ਕੌਲੀ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ: ਅੰਜਨਾ ਗੁਪਤਾ ਦੀ ਅਗਵਾਈ ਵਿੱਚ ਬੱਚੇ ਦੀ ਸਿਹਤ ਸੰਭਾਲ ਸਬੰਧੀ ਬਲਾਕ ਪੱਧਰੀ ਐਡਵੋਕੇਸ਼ੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਵਰਕਸ਼ਾਪ ਦੌਰਾਨ ਡਾ: ਅੰਜਨਾ ਗੁਪਤਾ ਨੇ ਦੱਸਿਆ ਕਿ ਮਾਂ ਜਗ ਜਨਨੀ ਹੈ ਤੇ ਜੇਕਰ ਮਾਂ ਦੀ ਸਿਹਤ ਤੰਦਰੁਸ਼ਤ ਹੋਵੇਗੀ ਤਾਂ ਹੀ ਤੰਦਰੁਸ਼ਤ ਬੱਚੇ ਨੂੰ ਜਨਮ ਦੇਵੇਗੀ। ਜਦੋਂ ਔਰਤ ਦੇ ਜਣੇਪਾ ਹੁੰਦਾ ਹੈ ਤਾਂ ਨਵ-ਜਨਮੇ ਬੱਚੇ ਨੂੰ ਨਿੱਘ ਦਿੱਤਾ ਜਾਵੇ ਅਤੇ ਜਲਦ ਤੋਂ ਜਲਦ ਮਾਂ ਦਾ ਪਹਿਲਾ ਪੀਲਾ ਗਾੜਾ ਪਹਿਲਾ ਦੁੱਧ ਪਿਲਾਉਣਾ ਚਾਹੀਦਾ ਹੈ। ਇਹ ਦੁੱਧ ਬੱਚੇ ਨੂੰ ਪ੍ਰੋਟੀਨ ਯੁਕਤ ਆਹਾਰ ਦੇ ਨਾਲ ਅਨੇਕਾਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਂਦਾ ਹੈ। ਇਸ ਤਰਾਂ ਪਹਿਲੇ 6 ਮਹੀਨੇ ਤੱਕ ਸਿਰਫ ਮਾਂ ਦਾ ਦੁੱਧ ਪਿਲਾਉਣ ਅਤੇ 6 ਮਹੀਨੇ ਤੋਂ ਬਾਅਦ ਹੀ ਬੱਚੇ ਨੂੰ ਲੋੜ ਅਨੁਸਾਰ ਓਪਰੀ ਖੁਰਾਕ ਦੇਣੀ ਚਾਹੀਦੀ ਹੈ।
ਡਾ: ਮੁਹੰਮਦ ਸਾਜ਼ਿਦ ਮੈਡੀਕਲ ਅਫਸਰ ਨੇ ਦੱਸਿਆ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਦੋਂ ਤੋਂ ਹੀ ਉਸ ਦਾ ਟੀਕਾਕਰਨ ਸ਼ੁਰੂ ਹੋ ਜਾਂਦਾ ਹੈ ਤੇ ਜਨਮ ਤੋਂ ਲੈ ਕੇ ਡੇਢ ਸਾਲ ਦੀ ਉਮਰ ਦੇ ਡੀ.ਪੀ.ਟੀ ਬੂਸਟਰ ਅਤੇ ਫਿਰ 5, 10 ਤੇ 16 ਸਾਲ ਤੇ ਟੈਟਨਸ ਦਾ ਟੀਕਾਕਰਨ ਕੀਤਾ ਜਾਂਦਾ ਹੈੇ। ਇਸ ਲਈ ਹਰੇਕ ਮਾਂ ਦਾ ਫਰਜ਼ ਬਣਦਾ ਹੈ ਕਿ ਉਸ ਨੂੰ ਬੱਚੇ ਦੀ ਉਮਰ ਮੁਤਾਬਿਕ ਬਣਦੇ ਟੀਕੇ ਲਗਵਾਏ ਜਾਂਣ ਤਾਂ ਜੋ ਬੱਚਿਆਂ ਨੂੰ ਸੁਰੱਖਿਅਤ ਰੱਖ ਕੇ ਇੱਕ ਨਰੋਏ ਸਮਾਜ ਦੀ ਸਥਾਪਨਾ ਕੀਤੀ ਜਾ ਸਕੇ।
ਇਸ ਤਰਾਂ ਸਰਬਜੀਤ ਸਿੰਘ ਬਲਾਕ ਐਕਸਟੈਸ਼ਨ ਐਜੂਕੇਟਰ ਕਮ ਨੋਡਲ ਅਫਸਰ ਆਈ.ਈ.ਸੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋ ਲੜਕਿਆਂ ਦਾ ਜਨਮ ਤੋਂ 1 ਸਾਲ ਅਤੇ ਲੜਕੀਆਂ ਦਾ 5 ਸਾਲ ਤੱਕ ਦਾ ਇਲਾਜ ਵੀ ਸਮੂਹ ਸਿਹਤ ਕੇਂਦਰਾਂ ਵਿੱਚ ਮੁਫਤ ਕੀਤਾ ਜਾਂਦਾ ਹੈ। ਇਸ ਤਰਾਂ ਮਹੀਨੇ ਦੇ ਹਰੇਕ ਬੁੱਧਵਾਰ ਨੂੰ ਪਿੰਡਾਂ ਵਿੱਚ ਸਬ ਸੈਟਰ ਪੱਧਰ ਤੇ ਮਨਾਏ ਜਾਣ ਵਾਲੇ ਮਮਤਾ ਦਿਵਸ ਇਕ ਥਾਂ ਤੇ ਮਾਂ ਤੇ ਬੱਚੇ ਨੂੰ ਮੁਫਤ ਸਿਹਤ ਸਹੂਲਤਾਵਾਂ ਅਤੇ ਜੱਚਾ- ਬੱਚਾ ਦਾ ਟੀਕਾਕਰਣ ਕੀਤਾ ਜਾਂਦਾ ਹੈ। ਉਨਾਂ ਹਾਜ਼ਰੀਨ ਨੂੰ ਸਿਹਤ ਸਹੂਲਤਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਲੋਕਾਂ ‘ਚ ਪ੍ਰਚਾਰ ਕਰਨ ਲਈ ਕਿਹਾ। ਇਸ ਮੌਕੇ ਸੁਮਨ ਸ਼ਰਮਾ ਮਲਟੀਪਰਪਜ਼ ਹੈਲਥ ਸੁਪਰਵਾਈਜਰ, ਪਰਮਜੀਤ ਕੌਰ ਅਤੇ ਰਮਨਦੀਪ ਕੌਰ ਦੋਵੇ ਏ.ਐਨ.ਐਮਜ਼, ਆਸ਼ਾ ਫੈਸੀਲੀਟੇਟਰ, ਆਸ਼ਾ ਅਤੇ ਦੁੱਧ ਪਿਲਾਉਂਦੀਆ ਮਾਵਾਂ ਨੇ ਸਮੂਲੀਅਤ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *