ਜੰਗਲੀ ਫਿਲਮਾਂ ਨਾਲ ਵਾਲੀਵੂਡ ਚ ਡੇਬਊ ਕਰਨਗੇ ਅਨੂਰਾਗ ਸਿੰਘ

ss1

ਜੰਗਲੀ ਫਿਲਮਾਂ ਨਾਲ ਵਾਲੀਵੂਡ ਚ ਡੇਬਊ ਕਰਨਗੇ ਅਨੂਰਾਗ ਸਿੰਘ

ਬਰਨਾਲਾ (ਪ੍ਰਦੀਪ ਕੁਮਾਰ): ਵੱਡੇ ਬਜ਼ਟ ਦੀ ਵਾਲੀਵੂਡ ਫਿਲਮ ਬਨਾਉਣ ਲਈ ਜੰਗਲੀ ਪਿਕਚਰਸ ਨੇ ਪੂਰੀ ਤਿਆਰੀ ਕਰ ਲਈ ਹੈ।ਜਿਸ ਲਈ ਉਨਾਂ ਦਾ ਸਾਥ ਦੇਣਗੇ ਪੰਜਾਬੀ ਫਿਲਮਾਂ ਦੇ ਸਭ ਤੋਂ ਵੱਡੇ ਨਾਮ ਅਨੂਰਾਗ ਸਿੰਘ।ਫਿਲਮ ਦੀ ਕਹਾਣੀ ਭਾਰਤੀ ਪਾਤਰ ਤੇ ਅਧਾਰਿਤ ਰਹੇਗੀ ਪਰ ਇਸਨੂੰ ਦੱਸਣ ਦਾ ਤਰੀਕਾ ਨਵਾਂ ਪਣ ਲਈ ਮਿਲੇਗਾ।ਪੰਜਾਬੀ ਫਿਲਮਾਂ ਚ ਅਨੂਰਾਗ ਨੇ ਬਹੁਤ ਜਿਆਦਾ ਕਮਾਉਣ ਵਾਲੀਆਂ ਫਿਲਮਾਂ ਪੰਜਾਬ 1984 ਅਤੇ ਜੱਟ ਐਂਡ ਜੂਲੀਅਟ 1ਤੇ2 ਬਣਾਈਆਂ ਹਨ।ਸਭ ਤੋਂ ਖਾਸ ਗੱਲ ਇਹ ਹੈ ਕੀ ਇਨਾਂ ਸਾਰੀਆਂ ਦੇ ਐਕਟਰ ਦਿਲਜੀਤ ਦੋਸਾਂਝ ਰਹੇ ਹਨ।ਬਹੁਤ ਸਮੇਂ ਤੋਂ ਅਨੂਰਾਗ ਸਿੰਘ ਵਾਲੀਵੂਡ ਚ ਇੱਕ ਵੱਡੀ ਫਿਲਮ ਬਨਾਉਣਾਂ ਚਹੁੰਦੇ ਸਨ।ਉਨਾਂ ਦੀ ਇਹ ਇੱਛਾ ਜੰਗਲੀ ਪਿਕਚਰਸ ਦੇ ਨਾਲ ਪੂਰੀ ਹੋ ਰਹੀ ਹੈ।ਹੁਣ ਨਿਰਮਾਣ ਹੋਣ ਵਾਲੀ ਫਿਲਮ ਦਾ ਸ਼ੁਰਆਤੀ ਨਾਮ “ਹਨੂਮਾਨ“ ਦਿੱਤਾ ਹੈ।ਅਨੂਰਾਗ ਸਿੰਘ ਕਹਿੰਦੇ ਹਨ ਕੀ ਇਹ ਇੱਕ ਸੂਪਰ ਹਿਰੋ ਦੀ ਕਹਾਣੀ ਹੈ।ਜਿਸ ਵਿੱਚ ਪੁਰਾਣੇਪਣ ਨੂੰ ਆਧੂਨਿਕ ਤਕਨੀਕ ਦੇ ਮੇਲ ਜੋਲ ਨਾਲ ਪਰੋਇਆ ਗਿਆ ਹੈ।ਪੁਰਾਣੇ ਤੱਥਾਂ ਨਾਲ ਕਿਸੇ ਵੀ ਪ੍ਰਕਾਰ ਦੀ ਛੇਡਛਾਡ ਨਹੀਂ ਕੀਤੀ ਗਈ ਹੈ।ਅਸੀ ਉਨਾਂ ਸਭ ਕਥਾਵਾ ਦੇ ਸਾਰ ਨੂੰ ਇਕ ਨਵੇਂ ਰੂਪ ਵਿੱਚ ਦਿਖਾਉਣ ਦਾ ਯਤਨ ਕਿਤਾ ਹੈ।ਦੋ ਸਾਲ ਪਹਿਲਾਂ ਅਨੂਰਾਗ ਦੀ ਮੁਲਾਕਾਤ ਜੰਗਲੀ ਪਿਕਚਰਸ ਦੀ ਨਿਰਦੇਸ਼ਕ ਪ੍ਰੀਤਿ ਸ਼ਾਹਨੀ ਨਾਲ ਹੋਈ ਸੀ।ਓਦੋਂ ਤੋਂ ਹੀ ਦੋਵਾਂ ਨੇ ਫਿਲਮ ਨੂੰ ਲੈਕੇ ਖਾਕਾ ਤਿਆਰ ਕਰ ਲਿਆ ਸੀ।ਫਿਲਮ ਦੇ ਕਾਸਟ ਲਈ ਕੁੱਝ ਨਾਮ ਸੁਝਾਏ ਗਏ ਹਨ ਪਰ ਹਲੇ ਤੱਕ ਲੀਡ ਪੇਅਰ ਨੂੰ ਫਾਇਨਲ ਨਹੀਂ ਕਿੱਤਾ ਗਿਆ।ਫਿਲਮ ਦੀ ਕਹਾਣੀ ਪਵਨ ਪੁੱਤਰ ਹਨੂਮਾਨ ਦੀ ਹੈ।ਫਿਲਮ ਦੀ ਸਕਰਿਪਟ ਵੀ ਅਜਿਹੀ ਤਿਆਰ ਕੀਤੀ ਗਈ ਹੈ ਕੀ ਲੋਕਾ ਨੁੰ ਹਨੂਮਾਨ ਪ੍ਰਤੀ ਇੰਟਰਸਟ ਵਧੇਗਾ।ਅਨੂਰਾਗ ਦਾ ਕਹਿਣਾ ਹੈ ਕਿ ਭਗਵਾਨ ਹਨੂਮਾਨ ਦੇ ਭਗਤ ਇਸ ਫਿਲਮ ਦੇ ਸਭ ਤੋ ਵੱਡੇ ਫੈਂਨ ਹੋਣਗੇ।ਮੈਂ ਭਗਵਾਨ ਹਨੂਮਾਨ ਉਪਰ ਕੋਈ ਪ੍ਰਸ਼ਨ ਨਹੀਂ ਖੜੇ ਕਰ ਰਿਹਾ,ਉਹ ਮਹਾਨ ਹਨ ਇੱਥੋ ਤੱਕ ਕੀ ਮੈਂ ਖੁੱਦ ਵੀ ਉਨਾਂ ਦਾ ਬਹੁਤ ਵੱਡਾ ਭਗਤ ਹਾਂ।ਇਸ ਫਿਲਮ ਦਾ ਬਜ਼ਟ ਬਹੁਤ ਵੱਡਾ ਹੈ।ਫਿਲਮ ਹਨੂਮਾਨ ਦਾ ਐਕਟਰ ਇੱਕ ਬਹੁਤ ਹੀ ਵਧੀਆ ਮੁੰਡਾ ਹੈ ਜਿਸ ਕੋਲ ਅਧਬੁਤ ਅਤੇ ਅਨੋਖੀ ਸ਼ਕਤੀਆਂ,ਉਤਸਾਹ,ਬੁੱਧੀ ਅਤੇ ਸਮਰਪਣ ਬਿਲਕੁਲ ਹਨੂਮਾਨ ਵਰਗਾ ਹੈ।

print
Share Button
Print Friendly, PDF & Email