ਚੋਣ ਮੁਹਿੰਮ ਦੌਰਾਨ ਲੋਕਾਂ ਦਾ ਇਲਾਜ ਵੀ ਕਰ ਰਹੇ ਹਨ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾਕਟਰ ਮੱਖਣ ਸਿੰਘ

ss1

ਚੋਣ ਮੁਹਿੰਮ ਦੌਰਾਨ ਲੋਕਾਂ ਦਾ ਇਲਾਜ ਵੀ ਕਰ ਰਹੇ ਹਨ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾਕਟਰ ਮੱਖਣ ਸਿੰਘ

ਮਹਿਲ ਕਲਾਂ, 24 ਦਸੰਬਰ (ਗੁਰਭਿੰਦਰ ਗੁਰੀ/ ਪਰਦੀਪ ਕੁਮਾਰ): ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਬਹੁਜਨ ਸਮਾਜ ਪਾਰਟੀ ਵੱਲੋਂ ਚੋਣ ਲੜ ਰਹੇ ਡਾ. ਮੱਖਣ ਸਿੰਘ ਸ਼ੇਰਪੁਰ ਹੋਰਨਾਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨਾਲੋਂ ਸਭ ਤੋਂ ਵੱਧ ਪੜੇ ਲਿਖੇ ਉਮੀਦਵਾਰ ਹਨ ਅਤੇ ਉਹ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾਕਟਰ ਹਨ। ਡਾ. ਮੱਖਣ ਸਿੰਘ ਸ਼ੇਰਪੁਰ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਕਸਬਾ ਸ਼ੇਰਪੁਰ ਦੇ ਜੰਮਪਲ ਹਨ ਅਤੇ ਉਨਾਂ ਨੇ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਤੋਂ ਡਾਕਟਰ ਦੀ ਡਿਗਰੀ ਐੱਮਬੀਬੀਐੱਸ ਕਰਨ ਉਪਰੰਤ ਹੱਡੀਆਂ ਅਤੇ ਜੋੜਾਂ ਨਾਲ ਸਬੰਧਿਤ ਡਿਪਲੋਮਾ ਡੀ.ਆਰਥੋਪੀਡਿਕਸ ਵੀ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਕੀਤਾ ਹੈ। ਸਿਹਤ ਵਿਭਾਗ ਵਿੱਚ ਬਤੌਰ ਮੈਡੀਕਲ ਅਫ਼ਸਰ ਭਰਤੀ ਹੋਣ ਉਪਰੰਤ ਵੱਖ ਵੱਖ ਉੱਚ ਅਹੁਦਿਆਂ ਤੇ ਸੇਵਾ ਕਰਨ ਉਪਰੰਤ ਸਾਲ 2015 ਦੌਰਾਨ ਬਤੌਰ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਅਤੇ ਹੁਣ ਬਸਪਾ ਵੱਲੋਂ ਮਹਿਲ ਕਲਾਂ ਤੋਂ ਉਮੀਦਵਾਰ ਹਨ ਅਤੇ ਆਪਣੀ ਚੋਣ ਮੁਹਿੰਮ ਪੂਰੀ ਤਰਾਂ ਭਖਾ ਚੁੱਕੇ ਹਨ। ਉਨਾਂ ਦੀ ਜਨ ਸੰਪਰਕ ਮੁਹਿੰਮ ਦੌਰਾਨ ਵੱਖ ਵੱਖ ਬਿਮਾਰੀਆਂ ਤੋਂ ਪੀੜਿਤ ਆਮ ਲੋਕ ਡਾ. ਮੱਖਣ ਸਿੰਘ ਸ਼ੇਰਪੁਰ ਨੂੰ ਆਪਣੀ ਸਿਹਤ ਸਬੰਧੀ ਪੇਸ਼ ਆ ਰਹੀਆਂ ਮੁਸਕਿਲਾਂ ਦੱਸ ਕੇ ਸਬੰਧੀ ਡਾਕਟਰੀ ਰਾਇ ਲੈ ਰਹੇ ਹਨ। ਡਾ. ਮੱਖਣ ਸਿੰਘ ਸ਼ੇਰਪੁਰ ਵੀ ਲੋੜਵੰਦ ਮਰੀਜ਼ਾਂ ਨੂੰ ਮੌਕੇ ਤੇ ਹੀ ਰਿਪੋਰਟਾਂ ਵਗ਼ੈਰਾ ਦੇਖ ਕੇ ਸਹੀ ਡਾਕਟਰੀ ਰਾਇ ਵੀ ਦਿੰਦੇ ਹਨ। ਇਸ ਸਬੰਧੀ ਬਸਪਾ ਉਮੀਦਵਾਰ ਡਾ. ਮੱਖਣ ਸਿੰਘ ਸ਼ੇਰਪੁਰ ਨੇ ਦੱਸਿਆ ਕਿ ਇੱਕ ਪਾਸੇ ਤਾਂ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਿਕਾਸ ਦਾ ਢੰਡੋਰਾ ਪਿੱਟ ਰਹੀ ਹੈ ਪਰ ਪੇਂਡੂ ਖੇਤਰ ਦੇ ਆਮ ਲੋਕ ਸਿਹਤ ਸਹੂਲਤਾਂ ਦੀ ਘਾਟ ਕਾਰਣ ਪੇ੍ਰਸ਼ਾਨ ਹੋ ਰਹੇ ਹਨ। ਉਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਲੋੜੀਦਾ ਸਟਾਫ਼ ਨਹੀਂ ਹੈ, ਡਾਕਟਰਾਂ ਦੀ ਵੱਡੇ ਪੱਧਰ ਤੇ ਘਾਟ ਹੈ, ਦਵਾਈਆਂ ਅਤੇ ਹੋਰ ਲੋੜੀਦਾ ਸਾਜੋ ਸਮਾਨ ਨਹੀਂ ਹੈ। ਜਿਸ ਕਰਕੇ ਸਿਹਤ ਸਹੂਲਤਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਉਨਾਂ ਅਪੀਲ ਕੀਤੀ ਕਿ ਆਗਾਮੀ ਵਿਧਾਨ ਸਭਾ ਚੋਣਾਂ ਮੌਕੇ ਬਸਪਾ ਦਾ ਸਾਥ ਦੇਣ ਅਤੇ ਹਾਥੀ ਦਾ ਬਟਨ ਦਬਾ ਕੇ ਉਨਾਂ ਨੂੰ ਕਾਮਯਾਬ ਕਰਕੇ ਵਿਧਾਨ ਸਭਾ ਵਿੱਚ ਭੇਜਣ ਤਾਂ ਕਿ ਉਹ ਲੋਕ ਹਿਤਾਂ ਨਾਲ ਸਬੰਧਿਤ ਮੁੱਦੇ ਚੁੱਕ ਸਕਣ।

print
Share Button
Print Friendly, PDF & Email

Leave a Reply

Your email address will not be published. Required fields are marked *