ਸ਼ਿਵਾਲਿਕ ਹਿੱਲਜ ਪਬਲਿਕ ਸਕੂਲ ਦਾ ਸਾਲਾਨਾ ਪ੍ਰੋਗਰਾਮ ਨਵਰੰਗ 25 ਦਸੰਬਰ ਨੂੰ

ss1

ਸ਼ਿਵਾਲਿਕ ਹਿੱਲਜ ਪਬਲਿਕ ਸਕੂਲ ਦਾ ਸਾਲਾਨਾ ਪ੍ਰੋਗਰਾਮ ਨਵਰੰਗ 25 ਦਸੰਬਰ ਨੂੰ

ਰਾਮਪੁਰਾ ਫੂਲ 23 ਦਸੰਬਰ ((ਮਨਦੀਪ ਢੀਗਰਾ) ) : ਸ਼ਿਵਾਲਿੱਕ ਹਿੱਲਜ ਪਬਲਿਕ ਸਕੂਲ ਦਾ ਸਾਲਾਨਾ ਪ੍ਰੋਗਰਾਮ ਨਵਰੰਗ 2016 ਮਿਤੀ 25 ਦਸੰਬਰ 2016 ਦਿਨ ਐਤਵਾਰ ਨੂੰ ਸਵੇਰੇ 11 ਵਜੇ ਮਨਾਇਆ ਜਾ ਰਿਹਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਗਗਨਦੀਪ ਸ਼ਰਮਾਂ ਨੇ ਦੱਸਿਆ ਕਿ ਸਮਾਰੋਹ ਦੋਰਾਨ ਬੱਚਿਆ ਵੱਲੋ ਵੱਖੋ ਵੱਖ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ ਅਤੇ ਵਿਦਿਆਰਥੀਆਂ ਵਿਚਕਾਰ ਵੱਖੋ ਵੱਖ ਮੁਕਾਬਲਿਆਂ ਦਾ ਆਯੋਜਨ ਵੀ ਕੀਤਾ ਜਾਵੇਗਾ । ਸਮਾਰੋਹ ਦੋਰਾਨ ਚੱਲ ਰਹੇ ਅਕਾਦਮਿਕ ਸਾਲ ਵਿੱਚ ਸਿੱਖਿਆਂ ਅਤੇ ਖੇਡਾਂ ਦੇ ਖੇਤਰ ਵਿੱਚ ਮੋਹਰੀ ਰਹੇ ਵਿਦਿਆਰਥੀਆਂ ਦਾ ਸਨਮਾਨ ਸਕੂਲ ਮੈਨੇਜਮੈਟ ਵੱਲੋ ਕੀਤਾ ਜਾਵੇਗਾ । ਇਸ ਮੋਕੇ ਸਮੂਹ ਇਲਾਕੇ ਦੀਆ ਪ੍ਰਮੁੱਖ ਸ਼ਖਸੀਅਤਾਂ ਤੋ ਇਲਾਵਾ ਬੱਚਿਆ ਦੇ ਮਾਪੇ, ਸਟਾਫ ਅਤੇ ਸਮੂਹ ਵਿਦਿਆਰਥੀ ਸ਼ਿਰਕਤ ਕਰਨਗੇ ।

print
Share Button
Print Friendly, PDF & Email

Leave a Reply

Your email address will not be published. Required fields are marked *