ਲੀਬੀਆ ਜਹਾਜ਼ ਹਾਈਜੈਕ : ਅਗਵਾਕਾਰਾਂ ਨੇ ਕੀਤਾ ਆਤਮ ਸਮਰਪਣ

ss1

ਲੀਬੀਆ ਜਹਾਜ਼ ਹਾਈਜੈਕ : ਅਗਵਾਕਾਰਾਂ ਨੇ ਕੀਤਾ ਆਤਮ ਸਮਰਪਣ

ਮਾਲਟਾ—ਲੀਬੀਆ ‘ਚ ਅਫਰੀਕੀਆ ਏਅਰਲਾਈਨਜ਼ ਦੇ ਜਹਾਜ਼ ਨੂੰ ਅਗਵਾ ਕਰਨ ਤੋਂ ਕੁਝ ਦੇਰ ਬਾਅਦ ਅਗਵਾ ਕਾਰਾਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਇਸ ਦੀ ਪੁਸ਼ਟੀ ਮਾਲਟਾ ਦੇ ਪ੍ਰਧਾਨ ਮੰਤਰੀ ਜੋਸੇਫ ਮਸਕਟ ਨੇ ਕੀਤੀ। ਲੀਬੀਆ ਦੇ ਅਗਵਾ ਕੀਤੇ ਗਏ ਜਹਾਜ਼ ‘ਚ ਕੁਲ 118 ਯਾਤਰੀ ਸਵਾਰ ਹਨ। ਇਨ੍ਹਾਂ ‘ਚੋਂ 109 ਯਾਤਰੀ ਅਤੇ 9 ਕਰੂ ਮੈਂਬਰ ਸਨ, ਜਿਨ੍ਹਾਂ ਨੂੰ ਸੁਰੱਖਿਅਤ ਜਹਾਜ਼ ‘ਚੋਂ ਉਤਾਰ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਅਫਰੀਕੀਆ ਏਅਰਲਾਈਨਜ਼ ਦੇ ਜਹਾਜ਼ ਏਅਰਬਸ 320 ਨੂੰ 2 ਅਗਵਾਕਾਰਾਂ ਨੇ ਹਾਈਜੈਕ ਕਰ ਲਿਆ ਸੀ, ਜਦੋਂ ਜਹਾਜ਼ ਲੀਬੀਆ ਹਵਾਈ ਖੇਤਰ ‘ਚ ਸੀ। ਅਗਵਾਕਾਰਾਂ ਨੇ ਜਹਾਜ਼ ‘ਚ ਦਾਖਲ ਹੁੰਦਿਆਂ ਹੀ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ।
print
Share Button
Print Friendly, PDF & Email