ਪਦਉਨਤ ਹੋਏ ਕਾਂਸਟੇਬਲਾਂ ਨੂੰ ਡੀ ਐਸ ਪੀ ਜੇਲ ਵੱਲੋਂ ਫੀਤੀਆਂ ਲਗਾਈਆਂ

ss1

ਪਦਉਨਤ ਹੋਏ ਕਾਂਸਟੇਬਲਾਂ ਨੂੰ ਡੀ ਐਸ ਪੀ ਜੇਲ ਵੱਲੋਂ ਫੀਤੀਆਂ ਲਗਾਈਆਂ

ਪੱਟੀ, 23 ਦਸਬੰਰ (ਅਵਤਾਰ ਸਿੰਘ) ਮਾਨਯੋਗ ਏ ਡੀ ਜੀ ਪੀ ( ਜੇਲਾਂ ) ਰੋਹਿਤ ਚੌਧਰੀ ਦੇ ਹੁਕਮਾਂ ਤਹਿਤ ਸਬ ਜ਼ੇਲ ਪੱਟੀ ਵਿਖੇ ਤਾਇਨਾਤ ਕਾਂਸਟੇਬਲ ਸੁਖਦੇਵ ਸਿੰਘ ਅਤੇ ਬਲਰਾਜ਼ ਸਿੰਘ ਨੂੰ ਪਦ ਉਨਤ ਹੋਣ ਤੇ ਸਬ ਜ਼ੇਲ ਪੱਟੀ ਦੇ ਡੀ ਐਸ ਪੀ ਸਤਨਾਮ ਸਿੰਘ ਨੂੰ ਉਨਾਂ ਦੇ ਮੋਢਿਆਂ ਤੇ ਫੀਤੀਆਂ ਲਗਾਈਆਂ ਤੇ ਵਧਾਈ ਦਿੰਦੇਆਂ ਡਿਊਟੀ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਆ। ਇਸ ਮੌਕੇ ਜ਼ੇਲ ਮੁਲਾਜਮ ਜਸਵੰਤ ਸਿੰਘ, ਕੁਲਵੰਤ ਸਿੰਘ, ਪ੍ਰਗਟ ਸਿੰਘ, ਸਰਬਜੀਤ ਸਿੰਘ, ਦਲਜੀਤ ਸਿੰਘ, ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ, ਸਤਨਾਮ ਸਿੰਘ, ਪਰਦੀਪ ਸਿੰਘ, ਰਣਜੀਤ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email