ਬੋਹਾ ਖੇਤਰ ਚ ਆਮ ਆਦਮੀ ਪਾਰਟੀ ਨੂੰ ਝਟਕਾ,ਦਰਜਨਾ ਪਰਿਵਾਰ ਅਕਾਲੀ ਦਲ ਚ ਸ਼ਾਮਲ

ss1

ਬੋਹਾ ਖੇਤਰ ਚ ਆਮ ਆਦਮੀ ਪਾਰਟੀ ਨੂੰ ਝਟਕਾ,ਦਰਜਨਾ ਪਰਿਵਾਰ ਅਕਾਲੀ ਦਲ ਚ ਸ਼ਾਮਲ

ਬੋਹਾ,23 ਦਸੰਬਰ(ਜਸਪਾਲ ਸਿੰਘ ਜੱਸੀ):ਅਕਾਲੀਭਾਜਪਾ ਗੱਠਜੋੜ ਦੇ ਬੁਢਲਾਡਾ ਹਲਕੇ ਤੋਂ ਉਮੀਦਵਾਰ ਡਾ.ਨਿਸ਼ਾਨ ਸਿੰਘ ਹਾਕਮ ਵਾਲਾ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਜਬਰਦਸਤ ਹੁੰਗਾਰ ਮਿਲਿਆ ਜਦ ਮੱਲ ਸਿੰਘ ਵਾਲਾ,ਸੰਦਲੀ ਅਤੇ ਬੋਹਾ ਦੇ ਆਮ ਆਦਮੀ ਪਾਰਟੀ ਅਤੇ ਕਾਗਰਸ ਪਾਰਟੀ ਨਾਲ ਸਬੰਧਤ ਦਰਜਨਾਂ ਪਰਿਵਾਰਾਂ ਨੇ ਅਕਾਲੀਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਡਾ.ਨਿਸ਼ਾਨ ਸਿੰਘ ਹਾਕਮ ਵਾਲਾ ਦੇ ਵਿਆਕਤੀਗਤ ਤੋ ਪ੍ਰਭਾਵਿਤ ਹੋਕੇ ਅਕਾਲੀ ਦਲ ਚ ਸ਼ਾਮਲ ਹੋਣ ਦਾ ਐਲਾਣ ਕੀਤਾ।ਇਸ ਦੌਰਾਨ ਪਿੰਡ ਮੱਲ ਸਿੰਘ ਵਾਲਾ ਵਿਖੇ ਆਮ ਆਦਮੀ ਪਾਰਟੀ ਦੇ ਬੂਥ ਇੰਚਾਰਜ ਸੁੰਦਰ ਸਿੰਘ ਗਿੱਲ ਆਪ ਦੇ ਬੋਹਾ ਤੋ ਸੀਨੀਅਰ ਆਗੂ ਸੇਵਾ ਸਿੰਘ ਵੜੈਚ ਸਮੇਤ 50 ਪਰਿਵਾਰਾਂ ਨੇ ਅਕਾਲੀ ਦਲ ਚ ਸ਼ਾਮਲ ਹੋਣ ਦਾ ਐਲਾਣ ਕੀਤਾ।ਜਿੰਨਾਂ ਦਾ ਅਕਾਲੀਭਾਜਪਾ ਉਮੀਦਵਾਰ ਡਾ.ਨਿਸ਼ਾਨ ਸਿੰਘ ਹਾਕਮ ਵਾਲ ਨੇ ਸਿਰੋਪਾਓ ਪਾਕੇ ਪਾਰਟੀ ਚ ਜੀ ਆਇਆਂ ਨੂੰ ਆਖਿਆ ਤੇ ਵਿਸ਼ਵਾਸ਼ ਦਵਾਇਆ ਕਿ ਪਾਰਟੀ ਜੁਆਇਨ ਕਰਨ ਵਾਲੇ ਸਾਥੀਆਂ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ।ਇਸ ਸਮੇ ਆਮ ਆਦਮੀ ਪਾਰਟੀ ਛੱਡਕੇ ਅਕਾਲੀ ਦਲ ਜੁਆਇੰਨ ਕਰਨ ਵਾਲੇ ਸੁੰਦਰ ਸਿੰਘ ਗਿੱਲ ਨੇ ਕਿਹਾ ਕਿ ਉਹ ਜਿਸ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਤੋ ਉਤਾਹਤ ਹੋਕੇ ਪਾਰਟੀ ਚ ਸ਼ਾਮਲ ਹੋਏ ਸਨ, ਹੁਣ ਪਾਰਟੀ ਉਨਾਂ ਅਸੂਲਾਂ ਤੋ ਭਟਕ ਚੁੱਕੀ ਹੈ।ਪਾਰਟੀ ਅੰਦਰ ਪੂਰੀ ਤਰਾਂ ਪੂੰਜੀਪਤੀਆਂ ਅਤੇ ਧਨਾਢਾਂ ਦਾ ਬੋਲਬਾਲ ਹੋ ਚੁੱਕਾ ਹੈ।ਉਨਾਂ ਇਹ ਵੀ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਕਦੀ ਚਾਹ ਵਾਲਾ, ਹੱਥ ਰੇਹੜੀ ਵਾਲੇ, ਆਟੋ ਰਿਕਸ਼ਾ ਵਾਲੇ ਤੇ ਮਜਦੂਰ ਨੂੰ ਪਾਰਟੀ ਟਿਕਟਾਂ ਤੇ ਵਿਧਾਨ ਸਭਾ ਚੋਣਾਂ ਲੜਾਉਣ ਦੀਆਂ ਗੱਲਾਂ ਕਰਦੀ ਸੀ, ਅੱਜ ਧਨਾਂਢ ਲੋਕਾਂ ਨੂੰ ਪਾਰਟੀ ਉਮੀਦਵਾਰ ਬਣਾ ਰਹੀ ਹੈ।ਬੋਹਾ ਤੋ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਹੇ ਸੇਵਾ ਸਿੰਘ ਵੜੈਚ ਨੇ ਕਿਹਾ ਭ੍ਰਿਟਾਚਾਰ ਦੇ ਮੁੱਦੇ ਤੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 2017 ਲੜਨ ਲਈ ਤੱਤਪਾਰ ਆਪ ਪਾਰਟੀ ਖੁਦ ਉਮੀਦਵਾਰਾਂ ਤੋ ਪੈਸੇ ਲੈਕੇ ਟਿਕਟਾਂ ਵੇਚ ਰਹੀ ਹੈ।ਇਸ ਮੌਕੇ ਹੋਰਨਾਂ ਤੋ ਇਲਾਵਾ ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ, ਐਸ.ਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਸਵਰਨ ਸਿੰਘ ਹੀਰੇਵਾਲਾ, ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਜਥੇਦਾਰ ਜੋਗਾ ਸਿੰਘ ਉੱਪਲ,ਸਾਬਕਾ ਸਰਪੰਚ ਸਰਦੂਲ ਸਿੰਘ,ਇਸਤਰੀ ਅਕਾਲੀ ਆਗੂ ਦਲਜੀਤ ਕੌਰ ਸਰਾਂ, ਜਿਲ੍ਹਾ ਪ੍ਰੀਸ਼ਦ ਮੈਬਰ ਕੁਲਵੰਤ ਸਿੰਘ ਸ਼ਮਲੀ,ਗਗਨ ਉਪਲ,ਆਦਿ ਹਾਜਿਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *