ਜਹਾਂਗੀਰ ਅਤੇ ਰਾਜੋਮਾਜਰਾ ਪੁਲਾਂ ਦਾ ਨਿਰਮਾਣ ਕਾਰਜ ਸ਼ੁਰੂ ਨਾ ਹੋਣਾ ਸਰਕਾਰ ਤੇ ਕਲੰਕ – ਸਿਮਰਤ ਖੰਗੂੜਾ

ss1

ਜਹਾਂਗੀਰ ਅਤੇ ਰਾਜੋਮਾਜਰਾ ਪੁਲਾਂ ਦਾ ਨਿਰਮਾਣ ਕਾਰਜ ਸ਼ੁਰੂ ਨਾ ਹੋਣਾ ਸਰਕਾਰ ਤੇ ਕਲੰਕ – ਸਿਮਰਤ ਖੰਗੂੜਾ

ਧੂਰੀ, 23 ਦਸੰਬਰ (ਰਾਜੇਸ਼ਵਰ ਪਿੰਟੂ, ਬਿੰਨੀ ਗਰਗ) ਪੰਜਾਬ ਯੂਥ ਕਾਂਗਰਸ ਦੇ ਮਹਿਲਾ ਵਿੰਗ ਦੀ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਧੂਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਖੰਗੂੜਾ ਦੀ ਜੀਵਨ ਸਾਥਣ ਸਿਮਰਤ ਖੰਗੂੜਾ ਨੇ ਆਪਣੇ ਪਤੀ ਦਲਵੀਰ ਸਿੰਘ ਗੋਲਡੀ ਦੀ ਚੋਣ ਮੁਹਿੰਮ ਨੂੰ ਭਖਾਉਂਦਿਆਂ ਦਰਜਨਾਂ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਕਾਂਗਰਸ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਜਿਮਨੀ ਚੋਣ ਦੋਰਾਨ ਹਲਕੇ ਦੇ ਲੋਕਾਂ ਨਾਲ ਵੱਡਾ ਧੋਖਾ ਹੋਇਆ, ਸਗੋਂ ਟੁੱਟੀਆਂ ਸੜਕਾ ਅੱਜ ਵੀ ਹਲਕੇ ਦੀ ਤਰਸਯੋਗ ਹਾਲਤ ਬਿਆਨਦੀਆਂ ਹਨ। ਉਨਾਂ ਇਲਾਕੇ ਦੇ ਦਰਜਨਾਂ ਪਿੰਡਾਂ ਨੂੰ ਜਾਣ ਵਾਲੇ ਜਹਾਂਗੀਰ ਅਤੇ ਰਾਜੋਮਾਜਰਾ ਪੁਲਾਂ ਦਾ ਨਿਰਮਾਣ ਅੱਜ ਤੱਕ ਸ਼ੁਰੂ ਨਾ ਕਰਵਾਉਣਾ ਸਰਕਾਰ ਦੇ ਲੋਕ ਹਿਤੈਸ਼ੀ ਚਿਹਰੇ ਤੋਂ ਪਰਦਾ ਚੁੱਕਦਾ ਹੈ, ਉਨਾਂ ਕਿਹਾ ਕਿ ਸ਼ਰਮ ਦੀ ਗੱਲ ਹੈ ਕਿ ਦਰਜਨਾਂ ਪਿੰਡਾ ਨੂੰ ਜਾਣ ਵਾਲੇ ਇੰਨਾਂ ਪੁਲਾਂ ਤੇ ਲੋਕਾਂ ਵੱਲੋਂ ਵਿੱਢੇ ਸੰਘਰਸ਼ ਤੋਂ ਬਾਅਦ ਵੀ ਸਰਕਾਰ ਅੱਜ ਤੱਕ ਚੁੱਪ ਬੈਠੀ ਹੋਈ ਹੈ। ਉਨਾਂ ਕਿਹਾ ਕਿ ਲੋਕ ਇਸ ਵਾਰ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ, ਕਿਉਂਕਿ ਜਿਥੇ ਪੰਜਾਬ ਵਿੱਚ ਗੱਠਜੋੜ ਸਰਕਾਰ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਪਿਆ ਹੈ, ਉਥੇ ਕੇਂਦਰ ਵਿੱਚ ਲੋਕ ਵਿਰੋਧੀ ਭਾਜਪਾ ਨੇ ਨੋਟਬੰਦੀ ਸਮੇਤ ਹੋਰ ਗਲਤ ਫੈਸਲੇ ਕਰਕੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ ਅਤੇ ਲੋਕ ਦੋ ਵਕਤ ਦੀ ਰੋਟੀ ਤੋਂ ਵੀ ਮੁਥਾਜ ਹੋ ਚੁੱਕੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *