ਬਿਨਤੀ ਰਾਣੀ ਨੂੰ ਸ਼ਰਧਾਂਜਲੀ ਭੇਟ, ਸਕੂਲ ਅੰਦਰ ਕਰਵਾਇਆ ਪਾਠ

ss1

ਬਿਨਤੀ ਰਾਣੀ ਨੂੰ ਸ਼ਰਧਾਂਜਲੀ ਭੇਟ, ਸਕੂਲ ਅੰਦਰ ਕਰਵਾਇਆ ਪਾਠ

ਗੁਰੂਹਰਸਹਾਏ, 23 ਦਸੰਬਰ (ਗੁਰਮੀਤ ਕਚੂਰਾ): ਬੀਤੇ ਦਿਨੀਂ ਸੜਕ ਹਾਦਸੇ ਵਿਚ ਚੱਲ ਵੱਸੀ ਪਿੰਡ ਛਾਂਗਾ ਰਾਏ ਉਤਾੜ ਸਰਕਾਰੀ ਹਾਈ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਬਿਨਤੀ ਰਾਣੀ ਦੀ ਆਤਮਿਕ ਸ਼ਾਂਤੀ ਅਤੇ ਸ਼ਰਧਾਂਜਲੀ ਭੇਟ ਕਰਨ ਲਈ ਸਰਕਾਰੀ ਸਕੂਲ ਅੰਦਰ ਸੁਖਮਣੀ ਸਾਹਿਬ ਦੇ ਪਾਠ ਕਰਵਾਏ ਗਏ। ਇਸ ਮੌਕੇ ਸ੍ਰੀਮਤੀ ਬਿਨਤੀ ਰਾਣੀ ਨੂੰ ਯਾਦ ਕਰਦਿਆਂ ਦੱਸਿਆ ਗਿਆ ਕਿ ਸਰਹੱਦੀ ਖੇਤਰ ਦੇ ਇਸ ਸਰਕਾਰੀ ਸਕੂਲ ਨੇ ਉਨਾਂ ਦੀ ਅਗਵਾਈ ਹੇਠ ਵਧੀਆ ਵਿਦਿਅਕ ਸਹੂਲਤਾਂ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਹਨ। ਉਨਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਵਿੱਦਿਆ ਦੇ ਨਾਲ ਨਾਲ ਖੇਡਾਂ ਵਿਚ ਵੀ ਮੱਲਾਂ ਮਾਰੀਆਂ ਹਨ। ਇਸ ਮੌਕੇ ਬਿਨਤੀ ਰਾਣੀ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਹੋਏ। ਇਸ ਮੌਕੇ ਯੂਥ ਅਕਾਲੀ ਆਗੂ ਹਿੰਮਤ ਸਿੰਘ ਮਾਨ, ਡੈਲੀਗੇਟ ਪੰਜਾਬ ਕਾਂਗਰਸ ਅਨੁਮੀਤ ਸਿੰਘ ਹੀਰਾ ਸੋਢੀ ਵੀ ਪੁੱਜੇ। ਇਸ ਮੌਕੇ ਬਲਵਿੰਦਰ ਸਿੰਘ ਸਰਪੰਚ, ਕੱਕਾ ਸਿੰਘ ਨੰਬਰਦਾਰ, ਜੀਤ ਸਿੰਘ ਪੰਚ, ਸਟਾਫ਼ ਵਿਚ ਸੰਦੀਪ ਕੁਮਾਰ, ਸੁਮਿਤ ਕੁਮਾਰ, ਜਗਤਾਰ ਸਿੰਘ, ਮਨਪ੍ਰੀਤ ਕੰਬੋਜ਼, ਅਮਨਦੀਪ, ਸੁਨੀਤਾ ਰਾਣੀ, ਸਿਮਰਜੀਤ ਕੋਰ, ਪਰਮਪਾਲ ਕੌਰ, ਸੁਨੀਲ ਕੁਮਾਰ, ਪ੍ਰੀਤ ਬਾਲਾ ਆਦਿ ਮੌਜੂਦ ਸਨ।

print
Share Button
Print Friendly, PDF & Email