ਕਾਂਗਰਸ ਦੀ ਦੂਜੀ ਲਿਸਟ ਜਾਰੀ

ss1

ਕਾਂਗਰਸ ਦੀ ਦੂਜੀ ਲਿਸਟ ਜਾਰੀ

ਚੰਡੀਗੜ੍ਹ, 23 ਦਸੰਬਰ (ਪ੍ਰਿੰਸ): ਕਾਂਗਰਸ ਦੀ ਦੂਜੀ ਲਿਸਟ ਜਾਰੀ ਹੋ ਗਈ ਹੈ। ਇਸ ਲਿਸਟ ਵਿੱਚ 16 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਹ ਉਹ ਸੀਟਾਂ ਹਨ ਜਿਨ੍ਹਾਂ ‘ਤੇ ਟਿਕਟ ਦੇ ਐਲਾਨ ਮਗਰੋਂ ਜ਼ਿਆਦਾ ਹਿੱਲਜੁੱਲ ਹੋਣ ਦੇ ਘੱਟ ਆਸਾਰ ਹਨ। ਕਾਂਗਰਸ ਨੇ ਪਹਿਲੀ ਸੂਚੀ ਵਿੱਚ 61 ਉਮੀਦਵਾਰ ਐਲਾਨੇ ਸਨ। ਇਸ ਤਰ੍ਹਾਂ ਕਾਂਗਰਸ ਨੇ ਹੁਣ ਤੱਕ 78 ਉਮੀਦਵਾਰ ਐਲਾਨ ਦਿੱਤੇ ਹਨ। ਹੁਣ ਸਿਰਫ 39 ਉਮੀਦਵਾਰਾਂ ਦਾ ਐਲਾਨ ਕਰਨਾ ਬੈਕੀ ਹੈ।

ਇਸ ਸੂਚੀ ਵਿੱਚ ਪਰਗਟ ਸਿੰਘ, ਇੰਦਰਬੀਰ ਬੁਲਾਰਿਆ ਤੇ ਨਵਜੋਤ ਸਿੰਘ ਸਿੱਧੂ ਦਾ ਨਾਂ ਨਹੀਂ ਹੈ। ਦਰਅਸਲ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਦੇ ਕਈ ਸੀਨੀਅਰ ਲੀਡਰ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਇਸ ਲੀਡਰ ਆਪਣੇ ਹਲਕੇ ਤੋਂ ਟਿਕਟ ਮਿਲਣ ਦੀ ਸ਼ਰਤ ‘ਤੇ ਹੀ ਕਾਂਗਰਸ ਵਿੱਛ ਰਲੇ ਹਨ। ਦੂਜੇ ਪਾਸੇ ਕਾਂਗਰਸ ਦਾ ਇੱਕ ਧੜਾ ਇਨ੍ਹਾਂ ਨੂੰ ਟਿਕਟਾਂ ਦੇਣ ਦੇ ਖਿਲਾਫ ਹੈ। ਇਸ ਲਈ ਕਾਂਗਰਸ ਦੀ ਹਾਈਕਮਾਨ ਧਰਮ ਸੰਕਟ ਵਿੱਚ ਫਸੀ ਹੋਈ ਹੈ।

ਇਸ ਸੂਚੀ ਵਿੱਚ ਭੁਲੱਥ ਤੋਂ ਗੁਰਵਿੰਦਰ ਸਿੰਘ ਅਟਵਾਲ, ਗੁਰਦਾਸਪੁਰ ਤੋਂ ਬਰਿੰਦਰਜੀਤ ਸਿੰਘ ਪਾਹੜਾ, ਖੇਮਕਰਨ ਤੋਂ ਸੁਖਪਾਲ ਸਿੰਘ ਭੁੱਲਰ, ਬਲਾਚੌਰ ਤੋਂ ਦਰਸ਼ਨ ਲਾਲ ਮੰਗੇਪੁਰ, ਮਲੋਟ ਤੋਂ ਅਜੈਬ ਸਿੰਘ ਭੱਟੀ, ਅਮਰਗੜ੍ਹ ਤੋਂ ਸੁਰਜੀਤ ਸਿੰਘ ਧੀਮਾਨ ਨੂੰ ਟਿਕਟ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਸਮਰਾਲਾ ਤੋਂ ਅਮਰੀਕ ਸਿੰਘ ਢਿੱਲੋਂ, ਮੁਕਤਸਰ ਤੋਂ ਕਰਨ ਕੌਰ ਬਰਾੜ, ਬੰਗਾ ਤੋਂ ਸਤਨਾਮ ਸਿੰਘ ਕੈਂਥ, ਜੈਤੋ ਤੋਂ ਮੁਹੰਮਦ ਸਦੀਕ, ਸੁਨਾਮ ਤੋਂ ਦਮਨ ਬਾਜਵਾ, ਗਿੱਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ, ਖਰੜ ਤੋਂ ਜਗਮੋਹਨ ਸਿੰਘ ਕੰਗ, ਬਠਿੰਡਾ (ਰੂਰਲ) ਤੋਂ ਹਰਵਿੰਦਰ ਸਿੰਘ ਲਾਡੀ, ਭਦੌੜ ਤੋਂ ਨਿਰਮਲ ਸਿੰਘ ਤੇ ਕਰਤਾਰਪੁਰ ਤੋਂ ਚੌਧਰੀ ਸੁਰੇਂਦਰ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ।

print
Share Button
Print Friendly, PDF & Email