ਵਰਦੇਵ ਮਾਨ ਨੂੰ ਮਿਲ ਰਿਹੈ ਵੋਟਰਾਂ ਦਾ ਭਰਵਾਂ ਹੁੰਗਾਰਾ

ss1

ਵਰਦੇਵ ਮਾਨ ਨੂੰ ਮਿਲ ਰਿਹੈ ਵੋਟਰਾਂ ਦਾ ਭਰਵਾਂ ਹੁੰਗਾਰਾ
ਅਕਾਲੀ ਸਰਕਾਰਾਂ ਮੌਕੇ ਹੀ ਲੋਕਾਂ ਨੂੰ ਮਿਲਦੀਆਂ ਹਨ ਸਹੂਲਤਾਂ : ਨੋਨੀ ਮਾਨ

ਗੁਰੂਹਰਸਹਾਏ, 23 ਦਸੰਬਰ (ਗੁਰਮੀਤ ਕਚੂਰਾ): ਅਕਾਲੀ ਦਲ ਭਾਜਪਾ ਗਠਜੋੜ ਦੇ ਗੁਰੂਹਰਸਹਾਏ ਹਲਕੇ ਤੋਂ ਉਮੀਦਵਾਰ ਵਰਦੇਵ ਸਿੰਘ ਮਾਨ ਵੱਲੋਂ ਅੱਜ ਵੱਖ-ਵੱਖ ਪਿੰਡਾਂ ਵਿਚ ਕੀਤੇ ਗਏ ਦੌਰੇ ਦੌਰਾਨ ਵੋਟਰਾਂ ਦਾ ਭਰਵਾਂ ਹੁੰਗਾਰਾ ਮਿਲਿਆ। ਪਿੰਡ ਚੱਕ ਸੈਦੋ ਕੇ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਵੀ ਪੰਜਾਬ ਅੰਦਰ ਅਕਾਲੀ ਸਰਕਾਰ ਬਣੀ ਹੈ ਤਾਂ ਵਿਕਾਸ ਹੋਇਆ ਹੈ, ਜਦਕਿ ਕਾਂਗਰਸ ਪਾਰਟੀ ਕੇਵਲ ਨੀਂਹ ਪੱਥਰ ਰੱਖਦੀ ਹੈ। ਉਨਾਂ ਕਿਹਾ ਕਿ ਅੱਜ ਪੰਜਾਬ ਆਮ ਲੋਕਾਂ ਨੂੰ ਸਹੂਲਤਾਂ ਦੇਣ ਵਾਲਾ ਦੁਨੀਆਂ ਦਾ ਵਿਸ਼ੇਸ਼ ਸੂਬਾ ਬਣ ਗਿਆ ਹੈ। ਉਨਾਂ ਕਿਹਾ ਕਿ ਕੀਤੇ ਵਿਕਾਸ ਕਾਰਜਾਂ ਕਾਰਨ ਪੰਜਾਬ ਵਾਸੀ ਲਗਾਤਾਰ ਤੀਜੀ ਵਾਰ ਅਕਾਲੀ ਭਾਜਪਾ ਸਰਕਾਰ ਬਣਾਉਣ ਜਾ ਰਹੇ ਹਨ। ਇਸ ਮੌਕੇ ਡਾ.ਗੁਰਜੰਟ ਸਿੰਘ, ਜਲੰਧਰ ਸਿੰਘ, ਘਿਕਾ ਸਿੰਘ ਸਰਪੰਚ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਥੋਂ ਵੱਡੇ ਫਰਕ ਨਾਲ ਅਕਾਲੀ ਦਲ ਨੂੰ ਜੇਤੂ ਬਣਾਉਣਗੇ। ਇਸ ਤੋਂ ਬਾਅਦ ਉਨਾਂ ਗੁਰੂਹਰਸਹਾਏ ਸ਼ਹਿਰ ਦੇ ਵਾਰਡ ਨੰਬਰ 9 ਵਿਚ ਰੱਖੀ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂਹਰਸਹਾਏ ਨੂੰ ਸਬ ਡਵੀਜਨ ਦਾ ਦਰਜਾ ਅਕਾਲੀ ਸਰਕਾਰ ਵੱਲੋਂ ਦਿੱਤਾ ਗਿਆ ਹੈ, ਜਿਸ ਦੀ ਬਦੌਲਤ ਅੱਜ ਗੁਰੂਹਰਸਹਾਏ ਦੇ ਵਿਕਾਸ ਦੇ ਰਾਹ ਹੋਰ ਵੀ ਖੁੱਲੇ ਹੋ ਗਏ ਹਨ। ਉਨਾਂ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਸਸਤਾ ਰਾਸ਼ਨ ਦੇਣ ਤੋਂ ਬਾਅਦ ਹੁਣ ਰਸੋਈ ਗੈਸ ਵੀ ਦੇਣਾ ਦੇਸ਼ ਭਰ ਵਿਚ ਨਿਵੇਕਲਾ ਕਦਮ ਹੈ। ਇਸ ਮੌਕੇ ਐਮ.ਸੀ.ਪੰਕਜ ਕੁਮਾਰ, ਵਿੱਕੀ ਬੱਬਰ ਨੇ ਭਰੋਸਾ ਦਿੱਤਾ ਕਿ ਸ਼ਹਿਰ ਵਿਚੋਂ ਅਕਾਲੀ ਦਲ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ। ਇਸ ਮੌਕੇ ਸਰਬਜੀਤ ਸਿੰਘ ਘਾਂਗਾ, ਬਲਦੇਵ ਰਾਜ ਚੇਅਰਮੈਨ, ਗੁਰਦਿੱਤ ਸਿੰਘ ਸਰਕਲ ਪ੍ਰਧਾਨ, ਪੱਪੀ ਸਵਾਗ, ਗਨਸਾ ਸਿੰਘ, ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ, ਹਰਦੀਪ ਸਿੰਘ ਚੰਨਾ, ਜੱਗਾ ਸਿੰਘ ਬਰਾੜ, ਜੋਗਿੰਦਰ ਸਿੰਘ ਸਵਾਈ ਕੇ, ਮੱਖਣ ਸਿੰਘ, ਜਸਪ੍ਰੀਤ ਸਿੰਘ ਮਾਨ ਤੋਂ ਇਲਾਵਾ ਅਨੇਕਾਂ ਪਤਵੰਤੇ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *