ਭਗਵੰਤ ਦੇ ਰੋਡ ਸ਼ੋਅ ਨੇ ਮਜੀਠੀਆ ਨੂੰ ਯਾਦ ਕਰਵਾਇਆ ਟੋਲ ਪਲਾਜ਼ਾ ਕਾਂਡ

ss1

ਭਗਵੰਤ ਦੇ ਰੋਡ ਸ਼ੋਅ ਨੇ ਮਜੀਠੀਆ ਨੂੰ ਯਾਦ ਕਰਵਾਇਆ ਟੋਲ ਪਲਾਜ਼ਾ ਕਾਂਡ

ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਵੱਲੋਂ ਮਜੀਠਾ ਹਲਕੇ ਤੋਂ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਤੋਂ ਬਾਅਦ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੂੰ ਅਚਾਨਕ ਭਗਵੰਤ ਮਾਨ ਦਾ ਕਈ ਸਾਲ ਪੁਰਾਣਾ ਟੋਲ ਪਲਾਜ਼ਾ ਕਾਂਡ ਯਾਦ ਆ ਗਿਆ। ਮਜੀਠੀਆ ਨੇ ਕਿਹਾ ਕੇ ਜਦੋਂ ਟੋਲ ਪਲਾਜ਼ਾ ‘ਤੇ ਮਾਨ ਦਾ ਮੁਲਾਜ਼ਮਾਂ ਨਾਲ ਝਗੜਾ ਹੋਇਆ ਸੀ ਤਾਂ ਉਨ੍ਹਾਂ ਨੇ ਹੀ ਉਸ ਵੇਲੇ ਦੇ ਐਸ.ਐਸ.ਪੀ. ਨੂੰ ਫੋਨ ਕਰਨੇ ਮਾਮਲਾ ਸੁਲਝਾਇਆ ਸੀ। ਉਨ੍ਹਾਂ ਕਿਹਾ ਕਿ ਮਾਨ ਉਸ ਵੇਲੇ ਵੀ ਸ਼ਰਾਬ ਨਾਲ ਟੁਨ ਸੀ।

ਮਜੀਠੀਆ ਨੇ ਕਿਹਾ ਕੇ ਡੇਰਾ ਬੱਸੀ ਦੇ ਲਾਲੜੂ ਟੋਲ ਪਲਾਜ਼ਾ ‘ਤੇ ਮਾਨ ਦਾ ਟੋਲ ਨਾ ਦੇਣ ਕਰਕੇ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਉਥੋਂ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ। ਭਗਵੰਤ ਮਾਨ ਨੂੰ ਕਾਫੀ ਸੱਟਾਂ ਵੀ ਲੱਗੀਆਂ ਸਨ। ਉਦੋਂ ਭਗਵੰਤ ਮਾਨ ਨੇ ਉਨ੍ਹਾਂ ਨੂੰ ਮਦਦ ਲਈ ਫੋਨ ਕੀਤਾ ਸੀ।

ਭਗਵੰਤ ਮਾਨ ਜਦੋਂ ਵੱਧ-ਘੱਟ ਖਾ ਪੀ ਲੈਂਦੇ ਹਨ ਤਾਂ ਉਨ੍ਹਾਂ ਨੂੰ ਕੋਈ ਸੁਰਤ ਨਹੀਂ ਰਹਿੰਦੀ। ਜਦੋਂ ਉਨ੍ਹਾਂ ਨੂੰ ਕੁੱਟ ਪਈ ਤਾਂ ਉਨ੍ਹਾਂ ਨੇ ਇੱਜ਼ਤ ਦਾ ਮਸਲਾ ਬਣਾ ਲਿਆ ਸੀ। ਇਸ ਗੱਲ ਦੇ ਉਦੋਂ ਦੇ ਐਸ.ਐਸ.ਪੀ. ਵੀ ਗਵਾਹ ਹਨ। ਉਨ੍ਹਾਂ ਕਿਹਾ ਕਿ ਮੈਂ ਰਾਤ ਵੇਲੇ ਤਾਂ ਪੀ ਕੇ ਲੋਕ ਲੜਦੇ ਦੇਖੇ ਹਨ ਪਰ ਭਗਵੰਤ ਮਾਨ ਤਾਂ ਦਿਨ ਵੇਲੇ ਹੀ ਟੱਲੀ ਰਹਿੰਦਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *