ਪੰਜਾਬ ਚ ਕਾਂਗਰਸ ਅਤੇ ਅਕਾਲੀ ਭਾਜਪਾ ਦੇ ਰਾਜ ਅੰਦਰ ਹੋ ਰਹੀਆਂ ਜਿਆਦਤੀਆਂ ਨੂੰ ਰੋਕਣ ਲਈ ਇਸ ਵਾਰ ਪੰਜਾਬ ਵਾਸੀ ਆਪਣੀ ਸਰਕਾਰ ਬਣਾਉਣਗੇ

ss1

ਪੰਜਾਬ ਚ ਕਾਂਗਰਸ ਅਤੇ ਅਕਾਲੀ ਭਾਜਪਾ ਦੇ ਰਾਜ ਅੰਦਰ ਹੋ ਰਹੀਆਂ ਜਿਆਦਤੀਆਂ ਨੂੰ ਰੋਕਣ ਲਈ ਇਸ ਵਾਰ ਪੰਜਾਬ ਵਾਸੀ ਆਪਣੀ ਸਰਕਾਰ ਬਣਾਉਣਗੇ
ਸਰਦੂਲਗੜ੍ਹ ਹਲਕੇ ਦੇ ਲੋਕਾਂ ਤੋ ਮਿਲ ਰਹੇ ਹੁੰਗਾਰੇ ਤੋ ਮੈਂ ਸੰਤੁਸ਼ਟ ਹੋ ਰਿਹਾ ਹਾਂ:ਭੋਲਾ ਮਾਨ

ਸਰਦੂਲਗੜ੍ਹ 23 ਦਸੰਬਰ(ਗੁਰਜੀਤ ਸ਼ੀਂਹ) ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਸਿੰਘ ਭੋਲਾ ਮਾਨ ਨੇ ਆਪਣੀਆਂ ਚੋਣ ਸਰਗਰਮੀਆਂ ਦੀਆਂ ਨੁਕੜ ਮੀਟਿੰਗਾਂ ਤੇਜੀ ਨਾਲ ਆਰੰਭ ਦਿੱਤੀਆਂ ਹਨ।ਭੋਲਾ ਮਾਨ ਵੱਲੋ ਅੱਜ ਸਰਦੂਲਗੜ੍ਹ ਦੇ ਪਿੰਡ ਕੌੜੀਵਾੜਾ ,ਆਲਹੂਪੁਰ ,ਖੈਰਾ ਖੁਰਦ ,ਮਾਨਖੇੜਾ ,ਨੰਗਲ ਕਲਾਂ ,ਝੁਨੀਰ ਆਦਿ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ।ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰ ਦੇ ਰਾਜ ਅੰਦਰ ਲੋਕਾਂ ਨਾਲ ਹੋ ਰਹੀਆਂ ਜ਼ਿਆਦਤੀਆਂ ,ਭ੍ਰਿਸ਼ਟਾਚਾਰ ,ਨਸ਼ੇਖੋਰੀ ,ਬੇਰੁਜਗਾਰੀ ਆਦਿ ਦੇ ਖਾਤਮੇ ਲਈ ਪੰਜਾਬ ਦੀ ਸੂਝਵਾਨ ਜਨਤਾ ਇੱਥੇ ਤੀਸਰੀ ਧਿਰ ਵਜੋ ਆਮ ਆਦਮੀ ਪਾਰਟੀ ਨੂੰ ਕਾਮਯਾਬ ਬਣਾਵੇਗੀ।ਜਿਸ ਨਾਲ ਸਾਡਾ ਦੇਸ਼ ਉਨਤੀ ਅਤੇ ਤਰੱਕੀ ਕਰੇਗਾ।ਉਹਨਾਂ ਇਸ ਚੋਣ ਮੁਹਿੰਮ ਤੋ ਆਪਣੀ ਸੰਤੁਸ਼ਟੀ ਜਾਹਰ ਕਰਦਿਆਂ ਉਮੀਦ ਵੱਝੀ ਹੈ ਕਿ ਸਰਦੂਲਗੜ੍ਹ ਹਲਕਾ ਵਾਸੀ ਉਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾਉਣਗੇ।ਇਸ ਮੌਕੇ ਨਿਰਮਲ ਸਿੰਘ ਫੱਤਾ,ਟੇਕ ਸਿੰਘ ਭੰਮਾ,ਗੁਰਚਰਨ ਸਿੰਘ ਝੁਨੀਰ,ਗੁਰਨਾਮ ਸਿੰਘ ਫੱਤਾ,ਗੁਰਦੀਪ ਸਿੰਘ ਭਲਾਈਕੇ ,ਚਰਨਦਾਸ ਚਰਨੀ ,ਨਾਇਬ ਝੁਨੀਰ ,ਸੁੱਖੀ ਝੁਨੀਰ,ਗੁਰਵਿੰਦਰ ਖੋਖਰ,ਕੁਲਵੀਰ ਉੱਲਕ,ਹਰਮੇਸ,ਗੋਰਾ ਨਾਹਰਾ,ਕਪਤਾਨ ਖੈਰਾ,ਸੁਖਵਿੰਦਰ ਖੋਖਰ ਆਦਿ ਸਾਮਲ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *