ਜਥੇ. ਉਦੋਨੰਗਲ ਵੱਲੋਂ ਪਿਤਾ ਦੀ ਯਾਦ ‘ਚ ਆਰਓ ਸਿਸਟਮ ਭੇਂਟ

ss1

ਜਥੇ. ਉਦੋਨੰਗਲ ਵੱਲੋਂ ਪਿਤਾ ਦੀ ਯਾਦ ‘ਚ ਆਰਓ ਸਿਸਟਮ ਭੇਂਟ
ਬੱਚਿਆਂ ਦੀ ਸਿਹਤ ਪ੍ਰਤੀ ਸੁਚੇਤ ਹੋਣਾ ਸਾਡਾ ਮੁੱਢਲਾ ਫਰਜ – ਉਦੋਨੰਗਲ

ਚੌਕ ਮਹਿਤਾ-23 ਦਸੰਬਰ (ਬਲਜਿੰਦਰ ਰੰਧਾਵਾ) ਉਦੋਨੰਗਲ ਵਿਖੇ ਸਰਕਾਰੀ ਕੰਨਿਆ ਹਾਈ ਸਕੂਲ ਨੰਗਲ ਮਹਿਤਾ ‘ਚ ਬੱਚਿਆਂ ਵੱਲੋਂ ਪੀਣ ਲਈ ਵਰਤੇ ਜਾਂਦੇ ਗੰਦੇ ਪਾਣੀ ਦੀ ਸਮੱਸਿਆ ਨੂੰ ਧਿਆਨ ‘ਚ ਰੱਖਦਿਆਂ ਜਥੇਦਾਰ ਰਾਜਬੀਰ ਸਿੰਘ ਉਦੋਨੰਗਲ ਵਰਕਿੰਗ ਕਮੇਟੀ ਮੈਂਬਰ ਪੰਜਾਬ ਨੇ ਆਪਣੇ ਪਿਤਾ ਸਵ: ਕਪੂਰ ਸਿੰਘ ਰੰਧਾਵਾ ਦੀ ਯਾਦ ‘ਚ ਆਰਓ ਸਿਸਟਿਮ ਲੱਗਵਾ ਬੱਚਿਆਂ ਦੀ ਨਰੋਈ ਸਿਹਤ ਪੱਖੀ ਵੱਡਾ ਉਪਰਾਲਾ ਕੀਤਾ, ਪਿੰਡ ਉਦੋਨੰਗਲ ਕੱਲਾਂ, ਮਲਕ ਨੰਗਲ ਤੇ ਉਦੋਨੰਗਲ ਖੁੱਰਦ ਦੀਆਂ ਪੰਚਾਇਤਾਂ ਅਤੇ ਮੋਹਤਬਰ ਵਿਅਕਤੀਆਂ ਦੀ ਹਾਜਰੀ ‘ਚ ਇਸ ਆਰਓ ਸਿਸਟਮ ਦਾ ਉਦਘਾਟਨ ਕੀਤਾ ਗਿਆ, ਜਥੇ. ਰਾਜਬੀਰ ਸਿੰਘ ਉਦੋਨੰਗਲ ਨੇ ਕਿਹਾ ਕਿ ਅਜੋਕੇ ਸਮੇਂ ‘ਚ ਪਾਣੀ ਦੂਸ਼ਿਤ ਹੋਣ ਕਾਰਨ ਕਈ ਤਰਾ੍ਹਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ, ਉਨਾ੍ਹਂ ਕਿਹਾ ਕਿ ਬੱਚਿਆਂ ਦੀ ਸਿਹਤ ਪ੍ਰਤੀ ਸੁਚੇਤ ਹੋਣਾ ਸਾਡਾ ਸਭ ਦਾ ਮੁੱਢਲਾ ਫਰਜ ਹੈ, ਇਸ ਸਮੇ ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀ ਮਤੀ ਨਿਰਮਲ ਰਾਣੀ ਤੇ ਮੈਡਮ ਸ਼੍ਰੀ ਮਤੀ ਸ਼ਰਨਜੀਤ ਕੌਰ ਨੇ ਜਥੇ. ਉਦੋਨੰਗਲ ਦਾ ਧੰਨਵਾਦ ਕੀਤਾ, ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਗਿਆਨੀ ਸੁਰਜੀਤ ਸਿੰਘ, ਸਰਪੰਚ ਜੁਗਿੰਦਰ ਸਿੰਘ, ਸਰਬਜੀਤ ਸਿੰਘ ਆੜ੍ਹਤੀ, ਬਲਜੀਤ ਸਿੰਘ ਸਾਬਕਾ ਸਰਪੰਚ, ਫੋਜੀ ਚੈਂਚਲ ਸਿੰਘ, ਡਾਇਰੈਕਟਰ ਗੁਰਸਾਹਬ ਸਿੰਘ ਸਾਹਬਾ, ਦਰਸ਼ਨ ਸਿੰਘ, ਦਿਲਬਾਗ ਸਿੰਘ, ਹਰਵੰਤ ਸਿੰਘ ਪੰਚ, ਮੱਸਾ ਸਿੰਘ, ਰਛਪਾਲ ਸਿੰਘ, ਹਰਬਰਿੰਦਰ ਸਿੰਘ ਗੋਲੂ, ਗੁਰਸਨੀਤ ਸਿੰਘ ਰੰਧਾਵਾ, ਨਵਤਨਵੀਰ ਸਿੰਘ ਰੰਧਾਵਾ ਅਤੇ ਸਤਨਾਮ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ, ਇਸ ਮੌਕੇ ਹੈਡ ਟੀਚਰ ਮੈਡਮ ਨਵਜੋਤ ਕੌਰ, ਮਨਦੀਪ ਕੌਰ, ਗਗਨਦੀਪ ਕੌਰ, ਜਸਪਾਲ ਕੌਰ, ਪਰਮਿੰਦਰ ਕੌਰ, ਸੋਨਮ ਅਰੋੜਾ੍ਹ ਆਦਿ ਸਕੂਲ ਸਟਾਫ ਮੈਂਬਰ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *