ਪੰਜਾਬ ਦੀ ਗੁਆਚੀ ਹੋਈ ਖੁਸ਼ਹਾਲੀ ਨੂੰ ਮੁੜ ਵਾਪਸ ਲਿਆਵੇਗੀ ਕਾਂਗਰਸ; ਮਨਪ੍ਰੀਤ ਬਾਦਲ

ss1

ਪੰਜਾਬ ਦੀ ਗੁਆਚੀ ਹੋਈ ਖੁਸ਼ਹਾਲੀ ਨੂੰ ਮੁੜ ਵਾਪਸ ਲਿਆਵੇਗੀ ਕਾਂਗਰਸ; ਮਨਪ੍ਰੀਤ ਬਾਦਲ
ਪੰਜਾਬ ਸਰਕਾਰ ਨੇ ਸੂਬੇ ਦਾ ਬੇੜਾ ਕੀਤਾ ਗਰਕ; ਕਾਂਗੜ
ਮੁੱਖ ਦਫਤਰ ਦਾ ਕੀਤਾ ਉਦਘਾਟਨ

ਬਠਿੰਡਾ (ਜਸਵੰਤ ਦਰਦ ਪ੍ਰੀਤ) ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਸਦਕਾ ਅੱਜ ਪੰਜਾਬ ਵਿਚ ਤਬਾਹੀ ਦੇ ਕੰਡੇ ਖੜਾ ਹੋ ਚੁੱਕਾ ਹੈ ਸੂਬਾ ਸਰਕਾਰ ਦੀ ਮਾੜੀ ਸੋਚ ਕਰਕੇ ਅੱਜ ਦੇਸ਼ ਦਾ ਭਵਿੱਖ ਸੜਕਾਂ ਤੇ ਰੁਲ ਰਿਹਾ ਹੈ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ ਪਰ ਸੂਬੇ ਵਿਚ ਕਾਂਗਰਸ ਦੀ ਸਰਕਾਰ ਆਉਣ ਤੇ ਚੋਣ ਮੈਨੀਫੈਸਟੋ ਵਿਚ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਇਨਾਂ ਗੱਲਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਹਲਕੇ ਫੂਲ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦੇ ਮੁੱਖ ਚੋਣ ਦਫਤਰ ਦਾ ਉਦਘਾਟਨ ਕਰਨ ਸਮੇਂ ਲੋਕਾਂ ਦੇ ਇੱਕ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੱਬ ਨੇ ਸਾਡੇ ਦੇਸ਼ ਦੇ ਲੋਕਾਂ ਦੀਆਂ ਤਕਦੀਰਾਂ ਵਿਚ ਬੇਰੁਜਗਾਰੀ , ਅਨਪੜਤਾ, ਗਰੀਬੀ ਨਹੀ ਲਿਖੀ ਸਗੋਂ ਦੇਸ ਦੇ ਹਾਕਮਾਂ ਦੀਆਂ ਗਲਤ ਨੀਤੀਆਂ ਕਰਕੇ ਅੱਜ ਸੂਬੇ ਦੇ ਵਪਾਰੀ ਲੋਕ ਪੰਜਾਬ ਤੋਂ ਕਿਨਾਰਾ ਕਰ ਰਹੇ ਹਨ। ਉਨਾਂ ਕਿਹਾ ਕਿ ਸੂਬੇ ਵਿਚੋਂ ਗੁਆਚੀ ਹੋਈ ਖੁਸ਼ਹਾਲੀ ਨੂੰ ਮੁੜ ਵਾਪਸ ਲਿਆਉਣ ਲਈ ਕਾਂਗਰਸ ਪਾਰਟੀ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ ਭਾਂਵੇ ਕਿ ਸਰਕਾਰ ਦੇ ਹੈਲੀਕਪਾਟਰ ਨਾਂ ਵੇਚਣੇ ਪੈਣ। ਕੈਪਟਨ ਅਮਰਿੰਦਰ ਸਿੰਘ ਨੂੰ ਨਿਧੱੜਕ ਸਿਆਸਤਦਾਨ ਦੱਸਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਤੱਕ ਜੋ ਕਿਹਾ ਉਹ ਕਰਕੇ ਦਿਖਾਇਆ। ਇਸ ਮੌਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਨੇ ਵੱਡੀ ਗਿਣਤੀ ਵਿਚ ਇੱਕਠੇ ਹੋਏ ਲੋਕਾਂ ਦੇ ਭਾਰੀ ਇੱਕਠ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਕੈਪਟਨ ਦੀ ਸਰਕਾਰ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ ਕਿਉਕਿ ਸੂਬਾ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ।। ਇਸ ਮੌਕੇ ਦਿਹਾਤੀ ਦੇ ਜ਼ਿਲਾ ਪ੍ਰਧਾਨ ਨਰਿੰਦਰ ਸਿੰਘ ਭਲੇਰੀਆ,ਪ੍ਰਸਿੱਧ ਗਾਇਕ ਬਲਕਾਰ ਸਿੱਧੂ, ਡਾ; ਅਮਰਜੀਤ ਸਰਮਾਂ, ਸਾਬਕਾ ਪ੍ਰਧਾਨ ਸੁਰੇਸ ਬਾਹੀਆ, ਰਮੇਸ ਮੱਕੜ,ਜ਼ਿਲਾ ਜਰਨਲ ਸਕੱਤਰ, ਆਰ ਐਸ ਜੇਠੀ, ਰਾਜੂ ਜੇਠੀ ਸਿਟੀ ਯੂਥ ਪ੍ਰਧਾਨ,ਸ਼ਹਿਰੀ ਪ੍ਰਧਾਨ ਸੰਜੀਵ ਢੀਗੜਾਂ ਟੀਨਾ,ਬੂਟਾ ਸਿੰਘ, ਕੁਲਦੀਪ ਗਰਗ ਕਾਲਾ ਰਾਈਆ ਜ਼ਿਲਾ ਸਕੱਤਰ,ਜਗਦੀਪ ਸਿੰੰਘ ਜੇਠੂਕੇ,ਸਾਬਕਾ ਸਰਪੰਚ ਗਮਦੂਰ ਸਿੰਘ ਚਾਉਕੇ,ਮੇਜਰ ਸਿੰਘ ਜੀ ਐਸ,ਜਗਦੀਪ ਸਿੰਘ ਕਾਕਾ,ਕ੍ਰਿਸਨ ਚੰਦ ਬਾਂਸਲ,ਰੋਬੀ ਬਾਂਸਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ।

print
Share Button
Print Friendly, PDF & Email