ਸੂਬਾ ਪੱਧਰੀ ਰੈਲੀ 25 ਨੂੰ

ss1

ਸੂਬਾ ਪੱਧਰੀ ਰੈਲੀ 25 ਨੂੰ

ਬਰੇਟਾ 23 ਦਸੰਬਰ (ਰੀਤਵਾਲ) ਇੰਨਕਲੂਸਿਵ ਐਜੂਕੇਸ਼ਨ ਵਲੰਟੀਅਰ ਯੂਨੀਅਨ ਮਾਨਸਾ ਦੇ ਜਿਲ੍ਹਾ ਪ੍ਰਧਾਨ ਮਨਿੰਦਰ ਕੁਮਾਰ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆਂ ਕਿ ਪੰਜਾਬ ਸਰਕਾਰ ਅਧਿਆਪਕਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ,ਨਿੱਤ ਅਖਬਾਰਾਂ, ਟੀ.ਵੀ.ਚੈਨਲਾਂ ਵਿੱਚ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ।ਪਰ ਹਾਲੇ ਤੱਕ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਕੋਈ ਨੋਟੀਫਿਕੇਸ਼ਨ ਜਾਰੀ ਨਹੀ ਕਰ ਰਹੀ।ਜਿਸ ਕਾਰਨ ਕੱਚੇ ਮੁਲਾਜ਼ਮਾ ਦਾ ਸਰਕਾਰ ਪ੍ਰਤੀ ਰੋਸ ਦਿਨ ਪ੍ਰਤੀ ਦਿਨ ਵਧ ਰਿਹਾ ਹੈ।ਬੀਤੇ ਦਿਨੀ ਬਠਿੰਡਾਂ ਵਿਖੇ ਈ.ਜੀ.ਐਸ ਅਧਿਆਪਕ ਵੱਲੋ ਸਰਕਾਰ ਦੇ ਲਾਰਿਆਂ ਤੋ ਤੰਗ ਆ ਕੇ ਆਪਣੇ ਆਪ ਨੂੰ ਅੱਗ ਦੀ ਬਲੀ ਚੜਾ ਦਿੱਤਾ ਗਿਆ, ਜਿਸਦੀ ਹਾਲਤ ਅਜੇ ਵੀ ਗੰਭੀਰ ਦੱਸੀ ਜਾ ਰਹੀ ਹੈ।ਸਰਕਾਰ ਇਹੋ ਜਿਹੀਆ ਹੋਰ ਕਿੰਨੀਆਂ ਕੁ ਕੀਮਤੀ ਜਾਨਾਂ ਨਾਲ ਖਿਲਵਾੜ ਕਰਕੇ ਇਹਨਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੇਗੀ।ਜੇਕਰ ਸਰਕਾਰ ਨੇ ਇਸ ਦਾ ਹੁਣ ਵੀ ਕੋਈ ਠੋਸ ਹੱਲ ਨਾ ਕੀਤਾ ਤਾਂ ਇਸ ਦਾ ਨਤੀਜਾ ਆਕਾਲੀ-ਭਾਜਪਾ ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ।25 ਦਸੰਬਰ ਨੂੰ ਆਈ.ਈ.ਵੀ.ਯੂਨੀਅਨ ਵੱਲੋ ਜਸਵੰਤ ਸਿੰਘ ਪੰਨੂੰ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਸਿੱਖਿਆ ਪ੍ਰੋਵਾਇਡਰ ਯੂਨੀਅਨ, ਈ.ਜੀ.ਐਸ, ਐਸ.ਟੀ.ਆਰ. ਯੂਨੀਅਨ ਨਾਲ ਮਿਲ ਕੇ ਖਰੜ ਵਿਖੇ ਰੈਲੀ ਕੀਤੀ ਜਾਵੇਗੀ।ਆਪਣੀ ਨੌਕਰੀ ਨੂੰ ਪੱਕੀ ਕਰਾਉਣ ਲਈ ਪੂਰੇ ਪੰਜਾਬ ਤੋ ਅਧਿਆਪਕ ਸਿਰ ਤੇ ਕੰਫਣ ਬੰਨ ਕੇ ਪਹੁੰਚਣਗੇ।ਜਦੋ ਤੱਕ ਸਰਕਾਰ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਹੀ ਕਰਦੀ ਸੰਘਰਸ਼ ਜਾਰੀ ਰਹੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *