ਕ੍ਰਿਸਮਸ ਦੀ ਵਧਾਈ ਦੇਣ ਲਈ ਮਸੀਹ ਭਾਈਚਾਰੇ ਵਲੋਂ ਪਟਿਆਲਾ ਵਿਚ ਕੜੀ ਗਈ ਸ਼ੋਭਾ ਯਾਤਰਾ

ss1

ਕ੍ਰਿਸਮਸ ਦੀ ਵਧਾਈ ਦੇਣ ਲਈ ਮਸੀਹ ਭਾਈਚਾਰੇ ਵਲੋਂ ਪਟਿਆਲਾ ਵਿਚ ਕੜੀ ਗਈ ਸ਼ੋਭਾ ਯਾਤਰਾ

ਪਟਿਆਲਾ, 23 ਦਸੰਬਰ (ਪ.ਪ.): ਪਟਿਆਲਾ ਵਿਚ ਮਸੀਹ ਭਾਈਚਾਰੇ ਵਲੋਂ ਕ੍ਰਿਸਮਸ ਦੀ ਵਧਾਈ ਦੇਣ ਲਈ ਇਕ ਸ਼ੋਭਾ ਯਾਤਰਾ ਕੜੀ ਗਈ ਜਿਸ ਵਿਚ ਪਟਿਆਲਾ ਪਾਸਟਰ ਐਸੋਸੀਏਸ਼ਨ ਅਤੇ ਯੂਨਾਇਟੇਡ ਪਟਿਆਲਾ ਪਾਸਟਰ ਐਸੋਸੀਏਸ਼ਨ ਅਤੇ ਮਸੀਹ ਸਮਾਜ ਦੀ ਭਲਾਈ ਲਈ ਕੰਮ ਕਰਨ ਵਾਲੀ ਸੰਸਥਾ ਜੀਸਸ ਲਾਈਫ ਕੇਅਰ ਵੇਲਫੇਅਰ ਸੋਸਾਇਟੀ ਨੇ ਹਿੱਸਾ ਲਿਆ। ਇਸ ਸੋਭਾ ਯਾਤਰਾ ਵਿਚ ਬਚਿਆ ਵਲੋਂ ਵੱਖ ਵੱਖ ਕਿਸਮ ਦੀਆ ਝਾਂਕੀਆਂ ਤੈਆਰ ਕੀਤੀਆਂ ਗਿਆ। ਇਸ ਝਾਂਕੀਆਂ ਵਿਚ ਬਚੇ ਮਾਤਾ ਮਰਿਯਮ ,ਯੂਸਫ਼ ,ਗਡਰੀਏ,ਮਜੂਸੀ ਅਤੇ ਫ਼ਰਿਸ਼ਤਿਆਂ ਦਾ ਰੂਪ ਲੈ ਕੇ ਬੈਠੇ ਸੀ ਸ਼ੋਭਾ ਯਾਤਰਾ ਵਿਚ ਮਸੀਹ ਭਾਈਚਾਰੇ ਦੇ ਲੋਕ ਵੱਡੇ ਪੱਧਰ ਤੇ ਕਾਰਾ ,ਸਕੂਲ ਬਸਾ,ਟਰਾਲੀਆਂ ,ਮੋਟਰ ਸਾਈਕਲ ਲੈ ਕੇ ਯਾਤਰਾ ਵਿਚ ਪੁਜੇ। ਮਸੀਹ ਯੂਥ ਵਲੋਂ ਰਸਤੇ ਵਿਚ ਜਗ੍ਹਾ ਜਗ੍ਹਾ ਤੇ ਖਾਣ ਪੀਣ ਦੇ ਸਮਾਨ ਦਾ ਪ੍ਰਬੰਧ ਕੀਤਾ ਹੋਇਆ ਸੀ। ਇਹ ਸੋਭਾ ਯਾਤਰਾ ਪੋਲੋ ਗ੍ਰਾਉੰਡ ਤੋਂ ਸ਼ੁਰੂ ਹੋ ਕੇ ਕੜਾਹ ਚੋਂਕ ਹੁੰਦੇ ਹੋਏ ਦਾਲ ਦਲੀਆ ਬਾਜ਼ਾਰ ਬਰਤਨ ਚੋਂਕ ਲਾਹੌਰੀ ਗੇਟ ਟੀ.ਵੀ ,ਹੌਸਪੀਟਲ,ਸ਼ੇਰਾਵਾਲਾ ਗੇਟ,ਫੁਆਰਾ ਚੋਂਕ,ਲੀਲਾ ਭਵਨ,ਛੋਟੀ ਬਾਰਦਾਰੀ ਹੁੰਦੇ ਹੋਏ ਸੇੰਟ੍ਰਲ ਮੈਥੋਡਿਸਟ ਚਰਚ ਵਿਚ ਸਮਾਪਤ ਹੋਏ। ਸੇੰਟ੍ਰਲ ਮੈਥੋਡਿਸਟ ਚਰਚ ਦੇ ਡੀ.ਐਸ ਸ਼ਰੀਫ ਮਸੀਹ ਜੀ ਨੇ ਜੀਸਸ ਲਾਈਫ ਕੇਅਰ ਵੇਲਫੇਅਰ ਸੋਸਾਇਟੀ ਦੇ ਮੇਮ੍ਬਰਸ ਅਮਨ ਪੌਲ .ਸੋਨੂ ਮਸੀਹ,ਵਿਕਟਰ ਮਸੀਹ ਦਾ ਸੋਭਾ ਯਾਤਰਾ ਵਿਚ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ ਦਿੱਤਾ। ਸੇੰਟ੍ਰਲ ਮੈਥੋਡਿਸਟ ਚਰਚ ਦੇ ਡੀ.ਐਸ ਸ਼ਰੀਫ ਮਸੀਹ ਜੀ ਨੇ ਬੜੇ ਹੀ ਚਾਅ ਨਾਲ ਸਾਰੀ ਕਲੀਸੀਆ ਦਾ ਸਵਾਗਤ ਕੀਤਾ ਸਬ ਨੇ ਮਿਲ ਕੇ ਗੀਤ ਭਜਨ ਗਾਏ ਤੇ ਲੰਗਰ ਦਾ ਅਨੰਦ ਮਾਣਿਆ।

print
Share Button
Print Friendly, PDF & Email

Leave a Reply

Your email address will not be published. Required fields are marked *