ਮਿੰਟ ਗੁੰਮਰੀ ਕਾਉਂਟੀ ਦੇ ਅਗਜ਼ੈਕਟਿਵ ਨੇ ਚਾਰ ਉਲੰਪੀਅਨਾਂ ਨੂੰ ਸਨਮਾਨਤ ਕੀਤਾ

ss1

ਮਿੰਟ ਗੁੰਮਰੀ ਕਾਉਂਟੀ ਦੇ ਅਗਜ਼ੈਕਟਿਵ ਨੇ ਚਾਰ ਉਲੰਪੀਅਨਾਂ ਨੂੰ ਸਨਮਾਨਤ ਕੀਤਾ

ਮੈਰੀਲੈਂਡ (ਰਾਜ ਗੋਗਨਾ): ਮਿੰਟ ਗੁੰਮਰੀ ਕਾਉਂਟੀ ਦੇ ਅਗਜ਼ੈਕਟਿਵ ਆਈ ਲਗਿਟ ਨੇ 2016 ਉਲੰਪਿਕ ਟੀਮ ਵਿੱਚ ਮੈਰੀਲੈਂਡ ਦੇ ਚਾਰ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਹ ਸਮਾਗਮ ਸਿਲਵਰ ਸਪ੍ਰਿੰਗ ਸਿਵਕ ਬਿਲਡਿੰਗ ਵਿੱਚ ਅਯੋਜਿਤ ਕੀਤਾ ਗਿਆ ਹੈ, ਜਿੱਥੇ ਸਥਾਨਕ ਸਖਸ਼ੀਆਂ ਵਿੱਚ ਬਖਸ਼ੀਸ਼ ਸਿੰਘ ਸਾਬਕਾ ਚੇਅਰਮੈਨ ਗੁਰੂ ਨਾਨਕ ਫਾਊਂਡੇਸ਼ਨ ਤੋਂ ਇਲਾਵਾ ਅਗਜ਼ੈਕਟਿਵ ਆਫਿਸ ਦੀ ਸਾਰੀ ਟੀਮ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਹੈ। ਆਈ ਲਗਿਟ ਨੇ ਕਿਹਾ ਹੈ ਕਿ ਸਾਨੂੰ ਇਨ੍ਹਾਂ ਖਿਡਾਰੀਆਂ ਤੇ ਮਾਣ ਹੈ ਜਿਨ੍ਹਾਂ ਨੇ ਮੈਰੀਲੈਂਡ ਦਾ ਨਾਮ ਉੱਚਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਖਿਡਾਰੀਆਂ ਵਲੋਂ ਆਪਣੇ ਮਾਪਿਆਂ ਅਤੇ ਸਕੂਲ ਦੇ ਸਟਾਫ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਹਨਾਂ ਖਿਡਾਰੀਆਂ ਨੂੰ ਇਸ ਉੱਚੇ ਮੁਕਾਮ ਵਿੱਚ ਪਹੁੰਚਣ ਵਿੱਚ ਮਦਦ ਕੀਤੀ ਹੈ। ਖਚਾਖਚ ਭਰੇ ਹਾਲ ਵਿੱਚ ਸੁਸ਼ੋਭਿਤ ਲੋਕਾਂ ਵਲੋਂ ਭਰਵੇਂ ਰਵੱਈਏ ਨਾਲ ਇਨ੍ਹਾਂ ਦਾ ਸਵਾਗਤ ਕੀਤਾ। ਆਈ ਲਗਿਟ ਵਲੋਂ ਇਨ੍ਹਾਂ ਖਿਡਾਰੀਆਂ ਦੀ ਕਾਰਗੁਜ਼ਾਰੀ ਦਾ ਜ਼ਿਕਰ ਵਿਸਥਾਰ ਰੂਪ ਵਿੱਚ ਕੀਤਾ ਅਤੇ ਇਕੱਲੇ-ਇਕੱਲੇ ਖਿਡਾਰੀ ਦੀ ਕਾਬਲੀਅਤ ਨੂੰ ਬਹੁਤ ਹੀ ਵਧੀਆ ਸ਼ਬਦਾਂ ਨਾਲ ਉਚਾਰਿਆ ਅਤੇ ਸਨਮਾਨ ਵਜੋਂ ਇਨਾਂ੍ਹ ਨੂੰ ਮਾਣ ਬਖਸ਼ਿਆ। ਬਖਸ਼ੀਸ਼ ਸਿੰਘ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਮਾਣ ਮੱਤੀ ਖਿਡਾਰੀਆਂ ਤੇ ਨਿਰਭਰ ਹੈ ਜਿਸ ਨਾਲ ਉਸ ਦੇਸ਼ ਦਾ ਸਿਰ ਉੱਚਾ ਹੁੰਦਾ ਹੈ। ਸੋ ਇਨ੍ਹਾਂ ਚਾਰ ਖਿਡਾਰੀਆਂ ਵਿੱਚ ਕਾਟੇ ਲਿਡੈਨੀ, ਜੈਕ ਕੋਗਰ, ਐਸ਼ਲੇ ਨੀ ਅਤੇ ਹੈਲਨ ਮਾਰਉਲਸ ਸ਼ਾਮਲ ਸਨ ਜਿਨ੍ਹਾਂ ਨੂੰ ਮਾਣ ਬਖਸ਼ਿਆ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *