ਬੀ. ਜੇ. ਪੀ. ਦੇ ਸੀਨੀਅਰ ਨੇਤਾਵਾਂ ਵਲੋਂ ਅਕਾਲੀ ਕਾਨਫ੍ਰੰਸ ਦੌਰਾਨ ਕੀਤੇ ਵਤੀਰੇ ਤੋਂ ਖਫਾ

ss1

ਬੀ. ਜੇ. ਪੀ. ਦੇ ਸੀਨੀਅਰ ਨੇਤਾਵਾਂ ਵਲੋਂ ਅਕਾਲੀ ਕਾਨਫ੍ਰੰਸ ਦੌਰਾਨ ਕੀਤੇ ਵਤੀਰੇ ਤੋਂ ਖਫਾ

ਵਾਸ਼ਿੰਗਟਨ ਡੀ. ਸੀ. /ਰਾਜ ਗੋਗਨਾ) – ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵਲੋਂ ਇੱਕ ਸਾਂਝੀ ਕਾਨਫ੍ਰੰਸ ਕੀਤੀ ਗਈ ਸੀ। ਜਿਸ ਵਿੱਚ ਇਕੱਠ ਜੁਟਾਉਣ ਲਈ ਬੀ. ਜੇ. ਪੀ. ਨੂੰ ਵੀ ਨਿਮੰਤ੍ਰਤ ਕੀਤਾ ਗਿਆ ਸੀ। ਕਿਉਂਕਿ ਇਹ ਦੋਵੇਂ ਪਾਰਟੀਆਂ ਪੰਜਾਬ ਵਿੱਚ ਭਾਈਵਾਲ ਹਨ। ਇਸ ਲਈ ਇਨ੍ਹਾਂ ਦੇ ਵਿਚਾਰ ਜਾਨਣੇ ਵੀ ਹਾਜ਼ਰੀਨ ਲਈ ਜਰੂਰੀ ਸਨ। ਇਸ ਸਬੰਧੀ ਸਟੇਜ ਚਲਾਉਣ ਵਾਲਿਆਂ ਨੂੰ ਦੋ ਵਾਰ ਨਾਮ ਲਿਖ ਕੇ ਦਿੱਤੇ ਗਏ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਲੀਡਰਾਂ ਦੀ ਹਾਜ਼ਰੀ ਲਗਵਾਈ ਜਾਵੇ। ਪਰ ਕਿਸੇ ਦੇ ਕੰਨ ਤੇ ਜੂੰ ਨਾ ਸਰਕੀ। ਉਪਰੰਤ ਅਕਾਲੀ ਦਲ ਦੇ ਸੀਨੀਅਰ ਨੇਤਾ ਸਤਪਾਲ ਸਿੰਘ ਬਰਾੜ ਚੇਅਰਮੈਨ ਨੇ ਬੀ. ਜੇ. ਪੀ. ਦੇ ਨੇਤਾਵਾਂ ਦੀ ਰੰਗਤ ਨੂੰ ਵੇਖਦੇ ਹੋਏ ਨਾਵਾਂ ਦਾ ਜ਼ਿਕਰ ਤਾਂ ਕਰ ਦਿੱਤਾ ਪਰ ਬੋਲਣ ਲਈ ਸਮਾਂ ਨਹੀਂ ਦਿੱਤਾ ਗਿਆ। ਜਿਸ ਤੇ ਡਾ. ਅਡੱਪਾ ਪ੍ਰਸਾਦ ਉੱਪ ਪ੍ਰਧਾਨ ਬੀ. ਜੇ. ਪੀ. ਅਮਰੀਕਾ, ਕੰਵਲਜੀਤ ਸਿੰਘ ਸੋਨੀ ਚੇਅਰਮੈਨ ਸਿੱਖ ਅਫੇਅਰਜ਼ ਅਮਰੀਕਾ ਅਤੇ ਸੁਰਿੰਦਰ ਸਿੰਘ ਰਹੇਜਾ ਕਾਨਫ੍ਰੰਸ ਵਿੱਚੋਂ ਉੱਠ ਕੇ ਚਲੇ ਗਏ।
ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਬੀ. ਜੇ. ਪੀ. ਨੇਤਾਵਾਂ ਨੇ ਕਿਹਾ ਕਿ ਉਹ ਅਕਾਲੀ ਨੇਤਾਵਾਂ ਦੇ ਸੱਦੇ ਤੇ ਗਏ ਸੀ, ਪਰ ਉਨ੍ਹਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ, ਸਗੋਂ ਛੋਟੇ ਕਦਵਾਰ ਅਕਾਲੀਆਂ ਨੂੰ ਸਮਾ ਦੇ ਕੇ ਬਾਰ-ਬਾਰ ਉਨ੍ਹਾਂ ਗੱਲਾਂ ਦਾ ਹੀ ਦੁਹਰਾਓ ਕਰ ਰਹੇ ਸਨ। ਜਦ ਕਿ ਬੀ. ਜੇ. ਪੀ. ਵਲੋਂ ਹਰ ਸਾਮਗਮ ਵਿੱਚ ਅਕਾਲੀ ਲੀਡਰਾਂ ਨੂੰ ਮਾਣ ਸਤਿਕਾਰ ਦਿੱਤਾ ਹੈ। ਪਰ ਸੌੜੀ ਸੋਚ ਅਤੇ ਨਾ ਤਜ਼ਰਬੇ ਵਾਲੇ ਹੋਣ ਕਾਰਨ ਸਟੇਜ ਸੰਚਾਲਕਾ ਵਲੋਂ ਅਜਿਹਾ ਕਰਕੇ ਆਪਣਾ ਹੀ ਜਲੂਸ ਕੱਢਿਆ ਹੈ। ਭਵਿੱਖ ਵਿੱਚ ਕੌਣ ਇਨ੍ਹਾਂ ਦੇ ਸੱਦੇ ਤੇ ਆਵੇਗਾ। ਬੀ. ਜੇ. ਪੀ. ਲੀਡਰਾਂ ਨੇ ਕਿਹਾ ਕਿ ਉਹ ਇਸ ਸਬੰਧੀ ਪੰਜਾਬ ਦੀ ਹਾਈ ਕਮਾਂਡ ਨੂੰ ਦੱਸਣਗੇ ਅਤੇ ਕੇਂਦਰ ਦੀ ਲੀਡਰਸ਼ਿਪ ਕੋਲ ਵੀ ਸਵਾਲ ਉਠਾਉਣਗੇ।

print
Share Button
Print Friendly, PDF & Email