ਐਂਟੀ ਕੁਰੱਪਸ਼ਨ ਦੇ ਅਹੁਦੇਦਾਰਾਂ ਨੇ ਥਾਣਾ ਸ਼ਹਿਣਾ ਦੇ ਮੁੱਖੀ ਨਾਲ ਕੀਤੀ ਮੀਟਿੰਗ

ss1

ਐਂਟੀ ਕੁਰੱਪਸ਼ਨ ਦੇ ਅਹੁਦੇਦਾਰਾਂ ਨੇ ਥਾਣਾ ਸ਼ਹਿਣਾ ਦੇ ਮੁੱਖੀ ਨਾਲ ਕੀਤੀ ਮੀਟਿੰਗ

ਭਦੌੜ 21 ਦਸੰਬਰ (ਵਿਕਰਾਂਤ ਬਾਂਸਲ) ਆਲ ਇੰਡੀਆਂ ਐਂਟੀ ਕੁਰੱਪਸ਼ਨ ਫਾਈਟਰ ਐਸੋਸੀਏਸ਼ਨ ਸ਼ਹਿਣਾ ਦੇ ਵਫਦ ਨੇ ਥਾਣਾ ਸ਼ਹਿਣਾ ਦੇ ਮੁੱਖੀ ਜਗਜੀਤ ਸਿੰਘ ਨਾਲ ਮੀਟਿੰਗ ਕਰਕੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦੀ ਸਲਾਘਾ ਕੀਤੀ ਵਫਦ ਵਿਚ ਪ੍ਰਧਾਨ ਬਲਦੇਵ ਬਿੱਟੂ, ਕਮਲਜੀਤ ਸਿੰਘ, ਸ਼ੈਲੀ ਗਰਗ, ਕ੍ਰਿਸ਼ਨ ਕੁਮਾਰ, ਚਰਨਜੀਤ ਸਿੰਘ ਆਦਿ ਸ਼ਾਮਲ ਸਨ ਪ੍ਰਧਾਨ ਬਿੱਟੂ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਨੇ ਪੰਜਾਬ ਦੀ ਤਰੱਕੀ ਰੋਕੀ ਹੈ ਤੇ ਨੀਹਾਂ ਨੂੰ ਖੋਖਲਾ ਕੀਤਾ ਹੈ ਉਨਾਂ ਕਿਹਾ ਕਿ ਪੰਜਾਬ ‘ਚ ਜਿੰਨੀਆਂ ਮੌਤਾਂ ਨਸ਼ਿਆਂ ਕਾਰਨ ਹੋਈਆਂ ਹਨ ਉਨੀਆਂ 1962, 1965, 1971 ਦੀ ਜੰਗ ‘ਚ ਵੀ ਨਹੀਂ ਹੋਈਆਂ ਇਸ ਸਮੇਂ ਉਨਾਂ ਨੇ ਥਾਣਾ ਮੁੱਖੀ ਨੂੰ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਵਿਚ ਹਰ ਤਰਾਂ ਦਾ ਸਾਥ ਦੇਣ ਵਿਸ਼ਵਾਸ ਵੀ ਦਿਵਾਇਆ ਇਸ ਸਮੇਂ ਥਾਣਾ ਮੁੱਖੀ ਜਗਜੀਤ ਸਿੰਘ ਨੇ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਸਮਾਜ ਸੁਧਾਰ ਕੰਮਾਂ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਪੁਲਿਸ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *