ਜ਼ਿਲਾ ਪੱਧਰੀ ਪ੍ਰਾਇਮਰੀ ਖੇਡਾਂ ‘ਚ ਨੈਣੇਵਾਲ ਸਕੂਲ ਨੇ ਪੁਜ਼ੀਸ਼ਨਾਂ ਕੀਤੀਆਂ ਹਾਸਿਲ

ss1

ਜ਼ਿਲਾ ਪੱਧਰੀ ਪ੍ਰਾਇਮਰੀ ਖੇਡਾਂ ‘ਚ ਨੈਣੇਵਾਲ ਸਕੂਲ ਨੇ ਪੁਜ਼ੀਸ਼ਨਾਂ ਕੀਤੀਆਂ ਹਾਸਿਲ

ਭਦੌੜ 22 ਦਸੰਬਰ (ਵਿਕਰਾਂਤ ਬਾਂਸਲ) ਸਰਕਾਰੀ ਪ੍ਰਾਇਮਰੀ ਸਕੂਲ ਨੈਣੇਵਾਲ ਨੇ ਖਿਡਾਰੀਆਂ ਨੇ ਮਾਨ ਸਿੰਘ ਸਟੇਡੀਅਮ ਕੱਟੂ ਵਿਖੇ ਹੋਈਆਂ ਜ਼ਿਲਾ ਪੱਧਰੀ ਪ੍ਰਾਇਮਰੀ ਖੇਡਾਂ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਕੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ ਸਕੂਲ ਦੀ ਹੈੱਡ ਟੀਚਰ ਮਨਜੀਤ ਕੌਰ ਤੇ ਸਕੂਲ ਦੇ ਖੇਡ ਇੰਚਾਰਜ਼ ਰਵਿੰਦਰ ਸਿੰਘ ਨੈਣੇਵਾਲੀਆਂ ਨੇ ਦੱਸਿਆ ਕਿ ਕਬੱਡੀ ਨੈਸ਼ਨਲ ਸਟਾਈਲ ‘ਚ ਲੜਕੇ ਨੇ ਦੂਸਰਾ ਸਥਾਨ, ਰੱਸੀ ਟੱਪਣ ‘ਚ ਲੜਕੀਆਂ ਨੇ ਪਹਿਲਾ ਅਤੇ ਦੂਸਰਾ ਸਥਾਨ, ਚਾਰ ਸੌ ਮੀਟਰ ਦੌੜ ਲੜਕੀਆਂ ਨੇ ਪਹਿਲਾ, ਰਿਲੇਅ ਦੌੜ ‘ਚ ਲੜਕਿਆਂ ਨੇ ਵੀ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ ਉਨਾਂ ਨੇ ਖਿਡਾਰੀਆਂ ਦੀ ਇਸ ਪ੍ਰਾਪਤੀ ਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਦਿੰਦੇ ਹੋਏ ਪੰਜਾਬ ਦੀਆਂ ਖੇਡਾਂ ਲਈ ਤਿਆਰੀ ਕਰਨ ਲਈ ਕਿਹਾ ਖੇਡ ਇੰਚਾਰਜ਼ ਰਵਿੰਦਰ ਸਿੰਘ ਨੈਣੇਵਾਲੀਆਂ ਨੇ ਕਿਹਾ ਕਿ ਪੰਜਾਬ ਪੱਧਰੀ ਖੇਡਾਂ ਵਿਚ ਆਪਣਾ ਕਬਜਾ ਬਰਕਰਾਰ ਰੱਖਣ ਲਈ ਹੁਣੇ ਤੋਂ ਹੀ ਵਿਸ਼ੇਸ਼ ਤੌਰ ਤੇ ਤਿਆਰੀ ਕਰਵਾਈ ਜਾ ਰਹੀ ਹੈ ਇਸ ਮੌਕੇ ਅਧਿਆਪਕ ਰਵਿੰਦਰ ਸਿੰਘ, ਨਛੱਤਰ ਸਿੰਘ, ਪ੍ਰਵੀਨ ਕੁਮਾਰ, ਗੁਰਜੀਤ ਸਿੰਘ, ਗੁਰਪਾਲ ਸਿੰਘ, ਵੀਰਪਾਲ ਕੌਰ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *