ਦਾਨੀ ਪਰਿਵਾਰ ਨੇ ਸ਼ਹਿਣਾ ਸਕੂਲ ਦੇ ਬੱਚਿਆਂ ਨੂੰ ਬੂਟ ਟੋਪੀਆਂ ਵੰਡੀਆਂ

ss1

ਦਾਨੀ ਪਰਿਵਾਰ ਨੇ ਸ਼ਹਿਣਾ ਸਕੂਲ ਦੇ ਬੱਚਿਆਂ ਨੂੰ ਬੂਟ ਟੋਪੀਆਂ ਵੰਡੀਆਂ

ਭਦੌੜ 22 ਦਸੰਬਰ (ਵਿਕਰਾਂਤ ਬਾਂਸਲ) ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਸ਼ਹਿਣਾ ਵਿਖੇ ਇਕ ਹੋਰ ਦਾਨੀ ਪਰਿਵਾਰ ਨੇ ਸੈਂਟਰ ਹੈਡ ਟੀਚਰ ਨਰਿੰਦਰ ਕੁਮਾਰ ਦੀ ਪੇ੍ਰਰਨਾ ਸਦਕਾ ਸਕੂਲ ਦੇ ਲੋੜਵੰਦ ਬੱਚਿਆਂ ਨੂੰ ਬੂਟ, ਟੋਪੀਆਂ ਤੇ ਜੁਰਾਬਾਂ ਵੰਡੀਆਂ ਗਈਆਂ ਇਸ ਸਬੰਧੀ ਸੈਂਟਰ ਹੈਡ ਟੀਚਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਦਾਨੀ ਪਰਿਵਾਰ ਦੇ ਡਾਕਟਰ ਰਾਜਿੰਦਰ ਬਾਂਸਲ ਸੰਗਰੂਰ ਨੇ 66 ਵਿਦਿਆਰਥੀਆਂ ਨੂੰ ਬੂਟ, 30 ਵਿਦਿਆਰਥੀਆਂ ਨੂੰ ਟੋਪੀਆਂ ਅਤੇ 24 ਵਿਦਿਆਰਥੀਆਂ ਨੂੰ ਜੁਰਾਬਾਂ ਭੇਜੀਆਂ ਗਈਆਂ ਸਨ, ਜੋ ਅੱਜ ਸਕੂਲ ਮਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਬਿੰਦਰ ਸਿੰਘ ਨਾਮਧਾਰੀ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼ਹਿਣਾ ਹਾਕਮ ਸਿੰਘ ਮਾਛੀਕੇ ਦੀ ਅਗਵਾਈ ਹੇਠ ਵੰਡੀਆਂ ਗਈਆਂ ਹਨ ਇਸ ਸਮੇਂ ਬੀਪੀਈਓ ਹਾਕਮ ਸਿੰਘ ਮਾਛੀਕੇ ਨੇ ਸਕੂਲ ਮੁੱਖੀ ਨਰਿੰਦਰ ਕੁਮਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਭਰਵੀਂ ਸਲਾਘਾ ਕੀਤੀ ਇਸ ਸਮੇਂ ਕਮੇਟੀ ਦੇ ਚੇਅਰਮੈਨ ਗੁਰਬਿੰਦਰ ਸਿੰਘ ਨਾਮਧਾਰੀ ਨੇ ਹੋਰ ਵੀ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਠੰਡ ਦੇ ਪ੍ਰਕੋਪ ਨੂੰ ਦੇਖਦਿਆਂ ਛੋਟੇ ਸਕੂਲੀ ਬੱਚਿਆਂ ਲਈ ਦਾਨ ਵਜੋਂ ਕੋਟੀਆਂ ਸਵਾਟਰ ਦਿੱਤੇ ਜਾਣ ਉਨਾਂ ਕਿਹਾ ਕਿ ਜਲਦ ਹੀ ਪੰਚਾਇਤ ਵੱਲੋਂ ਇਸ ਸਕੂਲ ਦੇ ਬੱਚਿਆਂ ਦੀ ਸਹੂਲਤ ਲਈ ਗ੍ਰਾਂਟ ਵੀ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਇਸ ਮੌਕੇ ਬੀਆਰਪੀ ਜਸਬੀਰ ਸਿੰਘ ਸ਼ਹਿਣਾ, ਮਨਦੀਪ ਸਿੰਘ, ਭਰਤ ਕੁਮਾਰ, ਮੋਨਿਕਾ ਰਾਣੀ ਆਦਿ ਹਾਜ਼ਰ ਸਨ।

print
Share Button
Print Friendly, PDF & Email