ਰਈਏ ਦੇ ਲੋੜਵੰਦ ਪਰਿਵਾਰ ਨੂੰ ਬਹਿਰੀਨ ਇਕਾਈ ਵੱਲੋ ਭੇਜੀ ਗਈ ਸ.ਸਿਮਰਨਜੀਤ ਸਿੰਘ ਮਾਨ ਸ਼ਗਨ ਸਕੀਮ

ss1

ਰਈਏ ਦੇ ਲੋੜਵੰਦ ਪਰਿਵਾਰ ਨੂੰ ਬਹਿਰੀਨ ਇਕਾਈ ਵੱਲੋ ਭੇਜੀ ਗਈ ਸ.ਸਿਮਰਨਜੀਤ ਸਿੰਘ ਮਾਨ ਸ਼ਗਨ ਸਕੀਮ

ਫਰੀਦਕੋਟ,22 ਦਸੰਬਰ ( ਜਗਦੀਸ਼ ਬਾਂਬਾ ) ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਬਹਰੀਨ ਇਕਾਈ ਵੱਲੋੰ ਸਮਾਜ ਭਲਾਈ ਦੇ ਕਾਰਜਾਂ ਹਿੱਤ ਪਾਰਟੀ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਸਾਹਬ ਦੇ ਨਾਮ ਤੇ ਲੋੜਵੰਦ ਪਰਿਵਾਰਾਂ ਨੂੰ ਧੀਆਂ ਦੇ ਵਿਆਜ ਤੇ ਮਾਇਕ ਮੱਦਦ ਭੇਜਣ ਲਈ ਆਰੰਭ ਕੀਤੀ ਗਈ ਸ਼ਗਨ ਸਕੀਮ ਨਿਰੰਤਰ ਜਾਰੀ ਹੈ,ਇਸੇ ਲੜੀ ਦੇ ਅਧੀਨ ਬੀਤੇ ਦਿਨੀੰ ਪਿੰਡ ਰਈਆ ਜਿਲਾ ਬਠਿੰਡਾ ਦੇ ਲੋੜਵੰਦ ਪਰਿਵਾਰ ਨੂੰ ਧੀ ਦੇ ਵਿਆਹ ਸਮੇਂ ਸ. ਸਿਮਰਨਜੀਤ ਸਿੰਘ ਮਾਨ ਸ਼ਗਨ ਸਕੀਮ ਤਹਿਤ 5100 ਦੀ ਮਾਇਕ ਰਾਸ਼ੀ ਦਿੱਤੀ ਗਈ,ਇਹ ਰਾਸ਼ੀ ਪਾਰਟੀ ਦੀ ਬਹਰੀਨ ਇਕਾਈ ਦੇ ਮੈਂਬਰ ਸ.ਕੁਲਦੀਪ ਸਿੰਘ ਵੱਲੋੰ ਪਰਿਵਾਰ ਤੱਕ ਪਹੁੰਚਦੀ ਕੀਤੀ ਗਈ,ਜਿੱਥੇ ਪਰਿਵਾਰ ਨੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਬਹਰੀਨ ਇਕਾਈ ਦਾ ਇਸ ਮਾਇਕ ਮੱਦਦ ਲਈ ਧੰਨਵਾਦ ਕੀਤਾ ਗਿਅ,ਓਥੇ ਹੀ ਸ.ਸਿਮਰਨਜੀਤ ਸਿੰਘ ਮਾਨ ਹੁਣਾਂ ਦੀ ਚੜਦੀਕਲਾ ਅਤੇ ਤੰਦਰੁਸਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਵੀ ਕੀਤੀ ਗਈ।

print
Share Button
Print Friendly, PDF & Email