ਸਿੰਗਲ ਟੈ੍ਰਕ ‘ਜਾਨ’ ਸਰੋਤਿਆਂ ਦੀ ਕਸਵੱਟੀ ‘ਤੇ ਉਤਰੇਗਾ ਖਰਾ: ਬੀ.ਐਸ ਔਲਖ

ss1

ਸਿੰਗਲ ਟੈ੍ਰਕ ‘ਜਾਨ’ ਸਰੋਤਿਆਂ ਦੀ ਕਸਵੱਟੀ ‘ਤੇ ਉਤਰੇਗਾ ਖਰਾ: ਬੀ.ਐਸ ਔਲਖ

ਸਾਦਿਕ, 22 ਦਸੰਬਰ (ਗੁਲਜ਼ਾਰ ਮਦੀਨਾ)-ਪੰਜਾਬੀ ਲੋਕ ਗਾਇਕੀ ਦੀ ਖੂਬਸੂਰਤ ਅਵਾਜ਼ ਦੀ ਸੁਪਰਹਿੱਟ ਦੋਗਾਣਾ ਗਾਇਕ ਜੋੜੀ ‘ਰਾਣਾ ਮਾਨ-ਸੁਮਨਪ੍ਰੀਤ’ ਜਿਸ ਨੇ ਆਪਣੀ ਮਿੱਠੀ ਅਵਾਜ਼ ਨਾਲ ਆਪਣੇ ਧਾਰਮਿਕ ਗੀਤ ਸੋਹਣੇ ਸਤਿਗੁਰ, ਪੁਵਾੜੇ, ਵੰਗ ਟੁੱਟਜੂ, ਨਖ਼ਰੋ ਅਤੇ ਕਬੱਡੀ ਆਦਿ ਗੀਤਾਂ ਨਾਲ ਹਰ ਇਕ ਸੰਗੀਤ ਪ੍ਰੇਮੀ ਦਾ ਦਿਲ ਜਿਤਿਆ ਹੈ ਤੇ ਇੰਨੀਂ ਦਿਨੀਂ ਆਪਣਾ ਬਿਲਕੁਲ ਨਵਾਂ ਗੀਤ ‘ਜਾਨ’ ਲੈਕੇ ਹਾਜ਼ਰ ਹੋਈ ਹੈ ਜਿਸ ਦਾ ਵੀਡੀਓ ਬਹੁਤ ਖੂਬਸੂਰਤ ਲੋਕੇਸ਼ਨਾਂ ਲੈਕੇ ਫ਼ਿਲਮਾਇਆ ਗਿਆ ਹੈ ਇਸ ਸੰਬੰਧੀ ਗੱਲਬਾਤ ਦੌਰਾਨ ਵੀਡੀਓ ਡਾਇਰੈਕਟਰ ਬੀ ਐਸ ਔਲਖ ਨੇ ਦੱਸਿਆ। ਕਿ ਇਸ ਗੀਤ ਨੂੰ ਪੇਂਡੂ ਰਿਕਾਰਡਜ਼ ਕੰਪਨੀ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕਰਨ ਜਾ ਰਹੀ ਹੈ ਅਤੇ ਗੀਤ ਨੂੰ ਉਘੇ ਗੀਤਕਾਰ ਲਖਵਿੰਦਰ ਕੱਟੂ ਨੇ ਇੱਕ-ਇੱਕ ਸ਼ਬਦ ਬਾ-ਕਮਾਲ ਲਿਖੇ ਹਨ। ਉਨਾਂ ਅੱਗੇ ਕਿਹਾ ਕਿ ਸੰਗੀਤ ਦੀਆਂ ਰਸ਼ਭਰੀਆਂ ਧੁਨਾਂ ਨਾਲ ਨਿੰਮਾ ਵਿਰਕ ਨੇ ਚਾਰ ਚੰਨ ਲਾਏ ਹਨ ਅਤੇ ਇਸ ਗੀਤ ਦਾ ਵੀਡੀਓ ਬਿਲਕੁਲ ਮੁਕੰਮਲ ਹੋ ਚੁੱਕਾ ਹੈ ਜਿਸ ਨੂੰ ਸਰੋਤੇ ਬਹੁਤ ਜਲਦ ਪੰਜਾਬੀ ਦੇ ਵੱਖ-ਵੱਖ ਚੈਨਲਾਂ ਦਾ ਸਿੰਗਾਰ ਬਣਿਆ ਵੇਖਣਗੇ। ਅੰਤ ਵਿੱਚ ਉਨਾਂ ਆਸ ਹੀ ਨਹੀਂ ਬਲਕਿ ਵਿਸ਼ਵਾਸ ਜਤਾਇਆ ਹੈ ਕਿ ਜਿਸ ਤਰਾਂ ਮੇਰੇ ਦੁਆਰਾ ਫ਼ਿਲਮਾਏ ਗਏ ਪਹਿਲੇ ਸਾਰੇ ਵੀਡੀਓ ਗੀਤਾਂ ਨੂੰ ਪਿਆਰ ਦਿੱਤਾ ਹੈ ਉਸੇ ਤਰਾਂ ਇਹ ਗੀਤ ‘ਜਾਨ’ ਨੂੰ ਵੀ ਸਰੋਤਿਆ ਦੀ ਕਸਵੱਟੀ ‘ਤੇ ਖਰਾ ਉਤਰੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *