ਗੁਰੂ ਨਾਨਕ ਪਬਲਿਕ ਸਕੂਲ ਦੀ ਦੋ ਰੋਜਾਂ ਸਲਾਨਾਂ ਐਥਲੈਟਿਕ ਮੀਟ ਸ਼ੁਰੂ

ss1

ਗੁਰੂ ਨਾਨਕ ਪਬਲਿਕ ਸਕੂਲ ਦੀ ਦੋ ਰੋਜਾਂ ਸਲਾਨਾਂ ਐਥਲੈਟਿਕ ਮੀਟ ਸ਼ੁਰੂ

ਮੁੱਲਾਂਪੁਰ ਦਾਖਾ, 22 ਦਸੰਬਰ (ਮਲਕੀਤ ਸਿਘ) ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦੀ ਦੋ ਰੋਜਾਂ ਸਲਾਨਾਂ ਐਥਲੈਟਿਕ ਮੀਟ ਸ਼ੁਰੂ ਹੋ ਗਈ। ਇਸ ਮੌਕੇ ਸਕੂਲ ਦੇ ਦੇ ਪ੍ਰਧਾਨ ਡਾ.ਭੁਪਿੰਦਰ ਸਿੰਘ ਸਰਾਂ, ਡਾ. ਰਾਜਪਾਲ ਸਿੰਘ ਗਰੇਵਾਲ ਅਤੇ ਬਲਵੰਤ ਸਿੰਘ ਝੱਜ ਨੇ ਵਿਸੇਸ ਤੌਰ ਤੇ ਸ਼ਿਰਕਤ ਕਰਕੇ ਖਿਡਾਰੀ ਵਿਦਿਆਰਥੀਆ ਨੂੰ ਸ਼ੁਭਕਾਮਨਾਵਾਂ ਦਿੱਤੀਆ ਅਤੇ ਖਿਡਾਰੀਆ ਨਾਲ ਜਾਣ ਪਹਿਚਾਣ ਕੀਤੀ। ਸਕੂਲ ਦੇ ਪ੍ਰਿੰਸੀਪਲ ਰਵੀ ਕਾਂਤ ਅਤੇ ਵਾਇਸ ਪ੍ਰਿੰਸੀਪਲ ਮੈਡਮ ਪ੍ਰਭਜੋਤ ਕੌਰ ਨੇ ਨਿੱਘਾ ਸਵਾਗਤ ਕੀਤਾ।

         ਸਕੂਲ ਦੇ ਚਾਰ ਹਾਊਸ ਰਾਵੀ, ਬਿਆਸ, ਸਤਲੁਜ ਅਤੇ ਚਨਾਬ ਬਣਾਏ ਗਏ। ਹਾਊਸਾਂ ਦੀ ਅਗਵਾਈ ਵਿਦਿਆਰਥਣ ਜਪਨੀਤ ਕੌਰ ਦੀ ਅਗਵਾਈ ਵਿੱਚ ਸਹੁੰ ਚੁਕਾਈ ਗਈ ਅਤੇ ਪ੍ਰਧਾਨ ਨੇ ਮੀਟ ਦੀ ਸ਼ੁਰੂਆਤ ਕਰਵਾਈ। ਖੇਡਾਂ ਦੇ ਪਹਿਲੇ ਦਿਨ 100 ਮੀਟਰ ਤੋਂ 800 ਮੀਟਰ ਦੌੜ ਕਰਵਾਈ, ਉੱਚੀ ਛਾਲ, ਲੰਬੀ ਛਾਲ, ਸਾੱਟਪੁਟ ਜੂਨੀਅਰ ਅਤੇ ਸੀਨੀਅਰ ਲੜਕੇ-ਲੜਕੀਆ ਦੀਆ ਕਰਵਾਈਆ ਗਈਆ। ਸਕੂਲ ਦੇ ਪ੍ਰਧਾਨ ਡਾ. ਸਰਾਂ ਨੇ ਲੜਕੀਆ ਦੀ ਬਾਸਕਿਟ ਬਾਲ ਦੀ ਐਲ ਐਸ ਐਸ ਸੀ (ਵੈਸਟ) ਦੀ ਪਹਿਲੀ ਪੁਜੀਸ਼ਨ ਤੇ ਜੇਤੂ ਟੀਮ ਨੂੰ ਮੈਡਲ ਅਤੇ ਇਨਾਮ ਵੀ ਵੰਡੇ।

print
Share Button
Print Friendly, PDF & Email

Leave a Reply

Your email address will not be published. Required fields are marked *