ਸੱਤਿਆ ਐਲੀਮੈਂਟਰੀ ਸਕੂਲ ਦੇ ਬੱਚਿਆਂ ਨੂੰ ਕੀਤਾ ਸਨਮਾਨਿਤ

ss1

ਸੱਤਿਆ ਐਲੀਮੈਂਟਰੀ ਸਕੂਲ ਦੇ ਬੱਚਿਆਂ ਨੂੰ ਕੀਤਾ ਸਨਮਾਨਿਤ

ਚੌਂਕ ਮਹਿਤਾ-21 ਦਸੰਬਰ (ਬਲਜਿੰਦਰ ਰੰਧਾਵਾ) ਕਲੱਸਟਰ ਚੰਨਣਕੇ ਅਧੀਨ ਵੱਖ ਵੱਖ 8 ਪਿੰਡਾਂ ‘ਚ ਪੈਦੇ ਸੱਤਿਆ ਐਲੀਮੈਂਟਰੀ ਸਕੂਲਾਂ ਦੇ ਬੱਚਿਆਂ ਵਿਚਕਾਰ ਕਲੱਸਟਰ ਲੈਵਲ ਦੇ ਇੰਗਲਿਸ਼ ਕੁਇੰਜ ਅਤੇ ਡਰਾਇੰਗ ਮੁਕਾਬਲੇ ਸੱਤਿਆ ਅੇਲੀਮੈਂਟਰੀ ਸਕੂਲ ਸਿਆਲਕਾ ਵਿਖੇ ਕਰਾਏ ਗਏ, ਮੁਕਾਬਲੇ ਦੌਰਾਨ ਸੱਤਿਆ ਅੇਲੀਮੈਂਟਰੀ ਸਕੂਲ ਚੰਨਣਕੇ ਦੇ ਵਿਦਿਆਰਥੀਆਂ ਨੇ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਕੇ ਪਿੰਡ ਦਾ ਨਾਮ ਰੌਸ਼ਨ ਕੀਤਾ, ਬੱਚਿਆਂ ਦੇ ਜਿੱਤਣ ਦੀ ਖੁਸ਼ੀ ‘ਚ ਜਿਲਾ੍ਹ ਪ੍ਰਧਾਨ ਐਸਸੀ ਵਿੰਗ ਤਰਸੇਮ ਸਿੰਘ ਸਿਆਲਕਾ, ਕੋਆਰਡੀਨੇਟਰ ਰਮਣੀਕ ਸਿੰਘ, ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ, ਸਰਪੰਚ ਮੇਜਰ ਸਿੰਘ ਸਹੋਤਾ ਨੇ ਜੇਤੂ ਬੱਚਿਆਂ ਨੁੰ ਸਨਮਾਨਿਤ ਕੀਤਾ ਅਤੇ ਸਕੂਲ ਦੀ ਮੁੱਖ ਅਧਿਆਪਕ ਮੈਡਮ ਜਸਵਿੰਦਰ ਕੌਰ ਰੰਧਾਵਾ ਨੂੰ ਵਧਾਈ ਦਿੱਤੀ, ਇਸ ਮੌਕੇ ਜਿਲਾ੍ਹ ਪ੍ਰਧਾਨ ਜਥੇਦਾਰ ਪ੍ਰਗਟ ਸਿੰਘ ਖੱਬੇਰਾਜਪੂਤਾਂ, ਪ੍ਰਧਾਨ ਕੁਲਵਿੰਦਰ ਸਿੰਘ ਮਿੱਠਾ, ਹਰਜਿੰਦਰ ਸਿੰਘ ਮਹਿਤਾ ਸੋਸਾਇਟੀ ਮੈਂਬਰ, ਮੰਗਲ ਸਿੰਘ ਪੰਚ, ਦਿਆਲ ਸਿੰਘ ਪੰਚ, ਕਸ਼ਮੀਰ ਸਿੰਘ ਪੰਚ, ਸਰਵਣ ਸਿੰਘ ਪੰਚ, ਬੀਬੀ ਬਲਜੀਤ ਕੌਰ ਪੰਚ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *