ਹਰਿਆਣਾ ਵਾਲੇ ਪਾਸਿਉ ਆਉਣ ਵਾਲੇ ਵਹੀਕਲਾ ਦੀ ਪੁਲੀਸ ਕਰ ਰਹੀ ਹੈ ਚੈਕਿੰਗ

ss1

ਹਰਿਆਣਾ ਵਾਲੇ ਪਾਸਿਉ ਆਉਣ ਵਾਲੇ ਵਹੀਕਲਾ ਦੀ ਪੁਲੀਸ ਕਰ ਰਹੀ ਹੈ ਚੈਕਿੰਗ

ਸਰਦੂਲਗੜ੍ਹ 22 ਦਸੰਬਰ (ਗੁਰਜੀਤ ਸ਼ੀਂਹ) ਚੋਣ ਕਮਿਸ਼ਨ ਦੀਆ ਹਿਦਾਇਤਾ ਦਾ ਪਾਲਣ ਕਰਦਿਆ ਜਿਲਾ ਪੁਲੀਸ ਮੁਖੀ ਵੱਲੋ ਦਿਤੇ ਨਿਰਦੇਸ਼ਾ ਅਨੁਸਾਰ ਸਰਦੂਲਗੜ੍ਹ ਦੀ ਪੁਲੀਸ ਹਰਿਆਣਾ ਵਾਲੇ ਪਾਸੇ ਤੋ ਆਉਣ ਵਾਲੇ ਵਹੀਕਲਾ ਦੀ ਪੂਰੀ ਚੈਕਿੰਗ ਕਰ ਰਹੀ ਹੈ। ਤਾ ਜੋ ਕੋਈ ਵੀ ਸਮਾਜ ਵਿਰੋਧੀ ਅਨਸਰ ਕਿਸੇ ਘਟਨਾ ਨੂੰ ਅੰਜਾਮ ਨਾ ਦੇਵੇ। ਇਸ ਦੋਰਾਨ ਅੱਜ ਸਰਦੂਲੇਵਾਲਾ ਵਿਖੇ ਇੰਸਪੈਕਟਰ ਸੰਦੀਪ ਸਿੰਘ ਭਾਟੀ ਦੀ ਅਗਵਾਈ ਵਿਚ ਪੁਲੀਸ ਆਉਣ ਜਾਣ ਵਾਲੇ ਵਹੀਕਲਾ ਦੀ ਚੈਕਿੰਗ ਕਰ ਰਹੀ ਸੀ। ਨਵੇ ਆਏ ਥਾਣਾ ਮੁਖੀ ਸੰਦੀਪ ਸਿੰਘ ਨੇ ਗੱਲਬਾਤ ਦੋਰਾਨ ਦੱਸਿਆ ਕਿ ਉਹ ਜਿਲਾ ਪੁਲੀਸ ਮੁਖੀ ਵੱਲੋ ਦਿਤੀਆ ਹਿਦਾਇਤਾ ਅਨੁਸਾਰ ਹਰਿਆਣਾ ਵਾਲੇ ਪਾਸਿਆਂ ਆਉਣ ਜਾਣ ਵਾਲੇ ਵਹੀਕਲਾ ਦੀ ਚੈਕਿੰਗ ਕਰ ਰਹੇ ਹਨ। ਤਾ ਜੋ ਕੋਈ ਵੀ ਸਮਾਜ ਵਿਰੋਧੀ ਅਨਸਰ ਕਿਸੇ ਘਟਨਾ ਨੂੰ ਅੰਜਾਮ ਨਾ ਦੇ ਸਕੇ। ਉਨਾ ਕਿਹਾ ਕਿ ਸਮਾਜ ਵਿਰੋਧੀ ਅਨਸਰਾ ਨਾਲ ਪੁਲੀਸ ਸਖਤੀ ਨਾਲ ਪੇਸ਼ ਆਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *