ਜਮੀਨ ਦੇ ਮਾਮਲੇ ਵਿੱਚ ਪੰਜ ਔਰਤਾਂ ਤੇ ਧੋਖਾਧੜੀ ਦਾ ਮਾਮਲਾ ਦਰਜ

ss1

ਜਮੀਨ ਦੇ ਮਾਮਲੇ ਵਿੱਚ ਪੰਜ ਔਰਤਾਂ ਤੇ ਧੋਖਾਧੜੀ ਦਾ ਮਾਮਲਾ ਦਰਜ

ਤਲਵੰਡੀ ਸਾਬੋ, 22 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸੀਂਗੋ ਮੰਡੀ ਦੀ ਇੱਕ ਔਰਤ ਨਾਲ ਜਮੀਨ ਦੇ ਮਾਮਲੇ ਵਿੱਚ ਪੰਜ ਔਰਤਾਂ ਵੱਲੋਂ ਠੱਗੀ ਮਾਰਨ ਵਾਲਾ ਮਾਮਲਾ ਸਾਹਮਣੇ ਆਇਆ ਹੇ ਜਿਸ ਤੇ ਪੁਲਿਸ ਨੇ ਥਾਣਾਂ ਤਲਵੰਡੀ ਸਾਬੋ ਵਿੱਚ ਪੰਜ ਔਰਤਾਂ ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਸਥਾਨਕ ਮੰਡੀ ਦੀ ਔਰਤ ਅਮਨਦੀਪ ਕੌਰ ਪਤਨੀ ਮੰਗਾ ਸਿੰਘ ਨੇ ਆਪਣੀ 20 ਕਨਾਲਾਂ ਜਮੀਨ ਰਾਜਵੀਰ ਕੌਰ ਤੇ ਸੁਖਵਿੰਦਰ ਕੌਰ ਨੂੰ ਵੇਚ ਦਿੱਤੀ ਜਿਸ ਦੀ ਬਣਦੀ ਰਾਸੀ ਉਨ੍ਹਾਂ ਰਜਿਸਟਰੀ ਕਰਵਾਉਣ ਤੇ ਦੇਣ ਦਾ ਵਚਨ ਕੀਤਾ ਪਰ ਜਦੋਂ ਪੀੜਿਤ ਨੇ ਜਮੀਨ ਉਕਤ ਔਰਤਾਂ ਦੇ ਨਾਮ ਤੇ ਰਜਿਸਟਰੀ ਕਰਵਾ ਦਿੱਤੀ ਤਾਂ ਉਨ੍ਹਾਂ ਔਰਤਾਂ ਨੇ ਪੀੜਿਤ ਔਰਤ ਨੂੰ ਬਣਦੀ ਰਾਸੀ ਕਥਿਤ ਤੌਰ ਤੇ ਨਹੀ ਦਿੱਤੀ ਸਗੋਂ ਉਹ ਜਮੀਨ ਅੱਗੇ ਵੇਚ ਦਿੱਤੀ। ਇਸ ਤਰ੍ਹਾਂ ਪੀੜਿਤ ਔਰਤ ਨਾਲ ਪੰਜ ਔਰਤਾਂ ਰਾਜਵੀਰ ਕੌਰ, ਮਲਕੀਤ ਕੌਰ, ਹਰਵਿੰਦਰ ਕੌਰ ਵਾਸੀ ਤਲਵੰਡੀ ਸਾਬੋ ਤੇ ਸੁਖਵਿੰਦਰ ਕੌਰ ਮਲਕਾਣਾਂ ਤੇ ਜਸ਼ਵਿੰਦਰ ਕੌਰ ਸੀਂਗੋ ਮੰਡੀ ਨੇ 13,50,000 ਰੁਪਏ ਦੀ ਠੱਗੀ ਮਾਰੀ ਹੈ ਜਿਸ ਤੇ ਪੁਲਿਸ ਨੇ ਉਕਤ ਔਰਤਾਂ ਨੇ ਪੀੜਿਤ ਅਮਨਦੀਪ ਕੌਰ ਦੇ ਬਿਆਨਾਂ ਤੇ ਧਾਰਾ 420 ਤੇ 120 ਬੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰ ਦਿੱਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *