ਮਕਾਨ ਮੁਰੰਮਤ ਮੁਆਵਜੇ ਦੇ ਚੈਕ ਨਿਰਪੱਖ ਤਰੀਕੇ ਨਾਲ ਦੇਣ ਲਈ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਮੂਹਰੇ ਧਰਨਾ

ss1

ਮਕਾਨ ਮੁਰੰਮਤ ਮੁਆਵਜੇ ਦੇ ਚੈਕ ਨਿਰਪੱਖ ਤਰੀਕੇ ਨਾਲ ਦੇਣ ਲਈ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਮੂਹਰੇ ਧਰਨਾ

ਲੰਬੀ, 22 ਦਸੰਬਰ (ਆਰਤੀ ਕਮਲ) : ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਅੱਗੇ ਕੁਲ ਹਿੰਦ ਕਿਸਾਨ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਅਤੇ ਪਿੰਡ ਘੁਮਿਆਰਾ ਵਾਸੀਆਂ ਵੱਲੋਂ ਮੁਰੰਮਤ ਦੇ ਚੈਕ ਨਾ ਮਿਲਣ ਸਬੰਧੀ ਧਰਨਾ ਦਿੱਤਾ ਗਿਆ । ਇਸ ਤੋਂ ਪਹਿਲਾਂ ਬੀਤੇ ਪਰਸੋਂ ਵੀ ਧਰਨਾ ਦਿੱਤਾ ਗਿਆ ਸੀ ਪਰ ਉਸ ਸਮੇਂ ਪ੍ਰਸ਼ਾਸਨ ਵੱਲੋਂ ਵਿਸ਼ਵਾਸ਼ ਦਵਾਉਣ ਤੇ ਧਰਨਾ ਚੁੱਕ ਲਿਆ ਗਿਆ ਸੀ । ਇਸ ਧਰਨੇ ਦੀ ਅਗਵਾਈ ਕਰ ਰਹੇ ਘੁਮਿਆਰਾ ਵਾਸੀ ਮਲਕੀਤ ਸਿੰਘ ਜਿਲਾ ਕੌਂਸਲ ਮੈਂਬਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਫੋਕਾ ਲਾਰਾ ਲਾ ਕਿ ਉਹਨਾਂ ਦਾ ਧਰਨਾ ਚੁਕਵਾ ਦਿੱਤਾ ਗਿਆ ਸੀ ਜਿਸ ਕਰਕੇ ਅੱਜ ਫਿਰ ਬੀਡੀਪੀਉ ਦਫਤਰ ਮੂਹਰੇ ਧਰਨਾ ਲਾਇਆ ਗਿਆ ਹੈ । ਉਹਨਾਂ ਕਿਹਾ ਕਿ ਜੋ ਮਕਾਨ ਮੁਰੰਮਤ ਦੇ ਚੈਕ ਪਿੰਡਾਂ ਵਿਚ ਦਿੱਤੇ ਜਾ ਰਹੇ ਹਨ ਉਹ ਸਰਪੰਚ ਵੱਲੋਂ ਆਪਣੇ ਚਹੇਤਿਆਂ ਨੂੰ ਦਿੱਤੇ ਜਾ ਰਹੇ ਹਨ ਇਸ ਲਈ ਉਹਨਾਂ ਦੀ ਮੰਗ ਹੈ ਕਿ ਪੂਰੀ ਪੜਤਾਲ ਕਰਕੇ ਲੋੜਵੰਦਾਂ ਨੂੰ ਇਹ ਚੈਕ ਦਿੱਤੇ ਜਾਣ । ਉਹਨਾਂ ਕਿਹਾ ਕਿ ਜੇਕਰ ਸ਼ਾਮ ਤੱਕ ਉਹਨਾਂ ਦੀ ਕੋਈ ਸੁਣਵਾਈ ਨਾ ਹੋਈ ਤਾਂ ਉਹ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਦਾ ਗੇਟ ਬੰਦ ਕਰਨ ਵਰਗਾ ਕੋਈ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਗੇ ਅਤੇ ਫਿਰ ਵੱਡਾ ਸੰਘਰਸ਼ ਵਿਢਿਆ ਜਾਵੇਗਾ । ਇਸ ਧਰਨੇ ਵਿਚ ਮਲਕੀਤ ਸਿੰਘ ਤੋਂ ਇਲਾਵਾ ਜਸਪਾਲ ਸਿੰਘ, ਸੁਖਪਾਲ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਚਰਨਜੀਤ ਸਿੰਘ ਵਣਵਾਲਾ, ਹੀਰਾ ਸਿੰਘ ਆਧਨੀਆ, ਸੁਖਪਾਲ ਸਿੰਘ ਲੰਬੀ, ਨੌਜਵਾਨ ਸਭਾ ਦੇ ਪ੍ਰਧਾਨ ਜਗਵਿੰਦਰ ਸਿੰਘ, ਨਰੇਗਾ ਯੂਨੀਅਨ ਦੇ ਜੱਗਾ ਸਿੰਘ ਅਤੇ ਵਿਦਿਆ ਦੇਵੀ ਆਦਿ ਆਗੂਆਂ ਨੇ ਵੀ ਸ਼ਮਲੀਅਤ ਕੀਤੀ ।

print
Share Button
Print Friendly, PDF & Email

Leave a Reply

Your email address will not be published. Required fields are marked *