ਜਿਲਾ ਸਿੱਖਿਆ ਅਫਸਰ ਵੱਲੋ ਵਿਦਿਆਰਥੀਆ ਦਾ ਸਨਮਾਨ

ss1

ਜਿਲਾ ਸਿੱਖਿਆ ਅਫਸਰ ਵੱਲੋ ਵਿਦਿਆਰਥੀਆ ਦਾ ਸਨਮਾਨ

ਸ਼੍ਰੀ ਅਨੰਦਪੁਰ ਸਾਹਿਬ 22 ਦਸੰਬਰ (ਸੁਖਦੇਵ ਸਿੰਘ ਨਿੱਕੂਵਾਲ): ਇਥੋ ਦੇ ਸਰਕਾਰੀ ਪ੍ਰਾਇਮਰੀ ਸਕੂਲ ਮੀਢਵਾ ਅੱਪਰ ਦੇ ਵਿਦਿਆਰਥੀਆ ਦਾ ਜਿਲਾ ਸਿੱਖਿਆ ਅਫਸਰ ਪ੍ਰਾਇਮਰੀ ਬਲਵੀਰ ਸਿੰਘ ਵੱਲੋ ਵਿਸ਼ੇਸ਼ ਸਨਮਾਨ ਕੀਤਾ ਗਿਆ। ਦਸੱਣਯੋਗ ਹੈ ਕਿ ਜਿਲੇ ਦੇ ਇਕੋ ਇੱਕ ਉਕਤ ਸਕੂਲ ਦੇ 8 ਵਿਦਿਆਰਥੀਆ ਵੱਲੋ ਸਿੱਖਿਆ ਵਿਕਾਸ ਮੰਚ ਪੰਜਾਬ ਦੇ ਪਿੰਡ ਆਲੋਵਾਲ ਜਿਲਾ ਲੁਧਿਆਣਾ ਵਿਖੇ ਹੋਇਆ 7ਵਾ ਦੋ ਰੋਜਾ ਬਾਲ ਮੇਲੇ ਵਿੱਚ ਸ਼ਿਰਕਤ ਕਰਕੇ ਪੁਜੀਸ਼ਨਾ ਹਾਸਲ ਕੀਤੀਆ ਸਨ। ਜਿਲਾ ਸਿੱਖਿਆ ਅਫਸਰ ਬਲਵੀਰ ਸਿੰਘ ਨੇ ਕਿਹਾ ਕਿ ਵਿਦਿਆਰਥੀਆ ਅਤੇ ਅਧਿਆਪਕਾ ਵੱਲੋ ਸ਼ਲਾਘਾਯੋਗ ਕਾਰਜ ਕੀਤਾ ਗਿਆ ਹੈ। ਜਿਸ ਲਈ ਸਾਰੇ ਵਧਾਈ ਦੇ ਪਾਤਰ ਹਨ। ਉਹਨਾ ਜਿਲੇ ਦੇ ਹੋਰ ਸਕੂਲਾ ਨੂੰ ਅਪੀਲ ਕੀਤੀ ਕਿ ਉਹ ਪੜਾਈ ਦੇ ਨਾਲ ਨਾਲ ਕਲਾਤਮਕ ਅਤੇ ਖੇਡਾ ਵੱਲ ਵੀ ਵਿਸੇਸ ਤਬਜੋ ਦੇਣ ਤਾਂ ਹੀ ਅਸੀ ਸਮੇ ਦੇ ਹਾਣੀ ਬਣ ਸਕਦੇ ਹਾਂ। ਇਸ ਮੋਕੇ ਬੀ.ਪੀ.ਈ.ੳ. ਸੁਦੇਸ਼ ਹੰਸ, ਸਰਪੰਚ ਸ਼ਾਮ ਸਿੰਘ, ਚੇਅਰਮੈਨ ਯੋਗਰਾਜ ਸਿੰਘ, ਈ.ਟੀ.ਯੂ. ਦੇ ਪ੍ਰਧਾਂਨ ਮਨਜੀਤ ਸਿੰਘ ਮਾਵੀ, ਸੁਰਿੰਦਰ ਸਿੰਘ ਭਟਨਾਗਰ, ਜਰਨੈਲ ਸਿੰਘ, ਕੁਲਵਿੰਦਰ ਕੋਰ, ਮਨਿੰਦਰ ਕੋਰ, ਮਨਜੀਤ ਸਿੰਘ, ਬੂਟਾ ਰਾਮ, ਸਰਬਜੀਤ ਸਿੰਘ, ਵਨੀਤਾ, ਸਮੇਤ ਮਾਪੇ ਅਤੇ ਪਿੰਡ ਵਾਸੀ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *