ਅੱਜ ਮਨਪ੍ਰੀਤ ਬਾਦਲ ਅਤੇ ਸੁਨੀਲ ਜਾਖੜ ਕਰਨ ਗੁਰਪ੍ਰੀਤ ਕਾਂਗੜ ਦੇ ਦਫਤਰ ਦਾ ਉਦਘਾਟਨ

ss1

ਅੱਜ ਮਨਪ੍ਰੀਤ ਬਾਦਲ ਅਤੇ ਸੁਨੀਲ ਜਾਖੜ ਕਰਨ ਗੁਰਪ੍ਰੀਤ ਕਾਂਗੜ ਦੇ ਦਫਤਰ ਦਾ ਉਦਘਾਟਨ

ਰਾਮਪੁਰਾ ਫੂਲ ੨੨ ਦਸੰਬਰ (ਕੁਲਜੀਤ ਸਿੰਘ ਢੀਗਰਾਂ): ਕਾਂਗਰਸ ਪਾਰਟੀ ਦੇ ਹਲਕਾ ਫੂਲ ਦੇ ਐਲਾਨੇ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦੇ ਮੁੱਖ ਚੋਣ ਦਫਤਰ ਦਾ ਉਦਘਾਟਨ ਕਰਨ ਲਈ ਪੰਜਾਬ ਪ੍ਰਦੇਸ ਕਾਂਗਰਸ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ , ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਨੀਲ ਜਾਖੜ ਪਹੁੰਚ ਰਹੇ ਹਨ । ਗੁਰਪ੍ਰੀਤ ਕਾਂਗੜ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਗਰ ਦੀਆਂ ਸੰਗਤਾ ਅਤੇ ਪਾਰਟੀ ਵਰਕਰਾ ਵੱਲੋ ਗੁਰਦੁਆਰਾ ਸਾਹਿਬ ਫਲਾਇਆ ਵਾਲਾ ਮਹਿਰਾਜ ਵਿਖੇ ਅੱਜ ਸ੍ਰੀ ਆਖੰਡ ਪਾਠ ਸਾਹਿਬ ਦੇ ਕਰਵਾਏ ਪ੍ਰਕਾਸਾ ਦਾ ਭੋਗ ੨੩ ਦਸੰਬਰ ਨੂੰ ਪਾਏ ਜਾਣਗੇ । ਇਸ ਉਪਰੰਤ ਉਕਤ ਆਗੂ ਰਾਮਪੁਰਾ ਫੂਲ ਵਿਖੇ ਮੁੱਖ ਚੋਣ ਦਫਤਰ ਦਾ ਉਦਘਾਟਨ ਕਰਨਗੇ । ਇਸ ਮੋਕੇ ਉਹਨਾਂ ਨਾਲ ਸਹਿਰੀ ਪ੍ਰਧਾਨ ਸੰਜੀਵ ਢੀਗਰਾ ਟੀਨਾ, ਬਠਿੰਡਾ ਦਿਹਾਤੀ ਜਨਰਲ ਸਕੱਤਰ ਰਮੇਸ ਮੱਕੜ, ਬੂਟਾ ਸਿੰਘ, ਤਿੱਤਰ ਮਾਨ, ਅਮਰਿੰਦਰ ਰਾਜਾ ਗਿੱਲ, ਜਗਦੀਪ ਸਿੰਘ ਕਾਕਾ, ਸੁਰੇਸ ਬਾਹੀਆ, ਰਾਕੇਸ ਸਹਾਰਾ ਆਦਿ ਸਾਮਲ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *