ਮਜੂਦਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋ ਤੰਗ ਆ ਕੇ ਪੰਜਾਬ ਦੇ ਲੋਕ ‘ਆਪ’ ‘ਚ ਸ਼ਾਮਲ ਹੋ ਰਹੇ ਹਨ :ਸਰਤਾਜ ਸੰਧੂ

ss1

ਮਜੂਦਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋ ਤੰਗ ਆ ਕੇ ਪੰਜਾਬ ਦੇ ਲੋਕ ‘ਆਪ’ ‘ਚ ਸ਼ਾਮਲ ਹੋ ਰਹੇ ਹਨ :ਸਰਤਾਜ ਸੰਧੂ

30-16 (2)
ਪੱਟੀ 30 ਅਪ੍ਰੈਲ (ਅਵਤਾਰ ਸਿੰਘ ਢਿੱਲੋ): ਹਲਕਾ ਪੱਟੀ ਦੇ ਪਿੰਡ ਉਸਮਾ ਤੋ ਕਈ ਪਰਿਵਾਰਾਂ ਨੇ ਅਕਾਲੀ ਦਲ ਦੀਆਂ ਨੌਜਵਾਨਾਂ,ਕਿਸਾਨਾ ਤੇ ਮਜ਼ਦੂਰਾ ਪ੍ਰਤੀ ਮਾੜੀਆਂ ਨੀਤੀਆ ਤੋਂ ਤੰਗ ਆ ਕੇ ਆਮ ਆਦਮੀ ਪਾਰਟੀ ਦੇ ਜੋਨ ਇੰਨਚਾਰਜ ਸਰਤਾਜ ਸਿੰਘ ਸੰਧੂ ਦੀ ਪ੍ਰੇਰਨਾ ਸਦਕਾ ‘ਆਪ’ ਦਾ ਪੱਲਾ ਫੜਿਆ । ‘ਆਪ’ ‘ਚ ਸ਼ਾਮਲ ਹੋਏ ਸ਼ਿਗਾਰਾ ਸਿੰਘ,ਬਲਕਾਰ ਸਿੰਘ,ਮਹਿੰਦਰ ਸਿੰਘ,ਪ੍ਰਕਾਸ਼ ਸਿੰਘ,ਗੁਰਵਿੰਦਰ ਸਿੰਘ ਆਦਿ ਨੂੰ ਜੀ ਆਇਆ ਕਿਹਾ । ਸੰਦੂ ਨੇ ਪੱਤਰਕਾਰਾ ਨਾਲ ਗੱਲ ਕਰਦੇ ਹੋਏ ਹਿਾ ਕਿ ਕਿਸ਼ਾਨ ਹਤੈਸ਼ੀ ਅਖਵਾਉਣ ਵਾਲੀ ਬਾਦਲ ਦੀ ਸਰਕਾਰ ਦੇ ਵਾਦਿਆ ਦੀ ਪੋਲ ਕਿਸ਼ਾਨਾ ਦੇ ਮੁਰਝਾਏ ਹੋਏ ਚਿਹਰੇ ਖੋਲ ਰਹੇ ਹਨ। ਉਹਨਾ ਆਖਿਆਂ ਕਿਸਾਨਾ ਦੀ ਫਸਲ ਕਣਕ ਭਾਵੇ ਸਰਕਾਰੀ ਖਾਤੇ ਵਿੱਚ ਪੈ ਗਈ ਪਰ 15 ਦਿਨ ਬੀਤ ਜਾਨ ਤੇ ਬਾਵਜੂਦ ਕਿਸ਼ਾਨ ਨੂੰ ਇਕ ਵੀ ਪੈਸਾ ਨਹੀ ਮਿਲੀਆ।ਬੈਂਕਾ ਦੇ ਕਰਮਚਾਰੀ ਕਿਸਾਨਾ ਦੇ ਘਰ ਆਪਣੇ ਵਿਆਜ਼ ਦੇ ਪੈਸੇ ਲੇਣ ਵਾਸਤੇ ਗੇੜੇ ਮਾਰ ਰਹੇ ਹਨ ਪਰ ਕਿਸਾਨਾ ਦੇ ਹੱਥ ਫਸਲ ਵੇਚ ਕੇ ਵੀ ਕੁਝ ਵੀ ਨਹੀ ਆਏਆ।ਲੋਕ ਆਕਲੀ ਦਲ ਦੀਆ ਲੋਕ ਮਾਰੂ ਨੀਤੀਆ ਦਾ ਮੂੰਹ ਤੋੜਵਾਂ ਜੁਆਬ 2017 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਦੇਣਗੇ। ਇਸ ਮੌਕੇ ਸਵਰਨ ਸਿੰਘ ਖਹਿਰਾ,ਸੰਦੀਪ ਸਿੰਘ ਸਭਰਾ,ਦਿਲਬਾਗ ਸਿੰਘ ਸਭਰਾ,ਪ੍ਰਭਜੀਤ ਸਿੰਘ,ਅੰਗਰੇਜ ਸਿੰਘ,ਜਗੀਰ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *