ਪਿੰਡ ਕੈਰੇ ਵਿਖੇ ਬਸਪਾ ਉਮੀਦਵਾਰ ਡਾ.ਮੱਖਣ ਸਿੰਘ ਸ਼ੇਰਪੁਰ ਨੇ ਕੀਤਾ ਚੋਣ ਪ੍ਰਚਾਰ

ss1

ਪਿੰਡ ਕੈਰੇ ਵਿਖੇ ਬਸਪਾ ਉਮੀਦਵਾਰ ਡਾ.ਮੱਖਣ ਸਿੰਘ ਸ਼ੇਰਪੁਰ ਨੇ ਕੀਤਾ ਚੋਣ ਪ੍ਰਚਾਰ

ਮਹਿਲ ਕਲਾਂ (ਗੁਰਭਿੰਦਰ ਗੁਰੀ/ ਪਰਦੀਪ ਕੁਮਾਰ): ਮਹਿਲ ਕਲਾਂ ਤੋਂ ਬਸਪਾ ਉਮੀਦਵਾਰ ਡਾ. ਮੱਖਣ ਸਿੰਘ ਸ਼ੇਰਪੁਰ ਦੀ ਅਗਵਾਈ ਹੇਠ ਬਸਪਾ ਵਰਕਰਾਂ ਦੀ ਟੀਮ ਵੱਲੋਂ ਪਿੰਡ ਕੈਰੇ ਵਿਖੇ ਘਰ ਘਰ ਜਾ ਕੇ ਬਸਪਾ ਦੀਆਂ ਲੋਕ ਪੱਖੀ ਨੀਤੀਆਂ ਦਾ ਪ੍ਰਚਾਰ ਕਰਦਿਆਂ ਆਗਾਮੀ ਵਿਧਾਨ ਸਭਾ ਚੋਣਾ ਮੌਕੇ ਹਾਥੀ ਵਾਲਾ ਬਟਨ ਦਬਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਸਪਾ ਉਮੀਦਵਾਰ ਡਾ. ਮੱਖਣ ਸਿੰਘ ਸ਼ੇਰਪੁਰ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਰੈਗੂਲਰ ਹੋਣ ਲਈ ਬਠਿੰਡਾ ਵਿਖੇ ਸੰਘਰਸ਼ ਕਰ ਰਹੇ ਈਜੀਐੱਸ ਅਧਿਆਪਕਾਂ ਵੱਲੋਂ ਰੋਸ ਪ੍ਰਦਰਸ਼ਨ ਦੌਰਾਨ ਅੱਗ ਲਗਾਕੇ ਖ਼ੁਦਕੁਸ਼ੀ ਕਰਨਾ ਪੰਜਾਬ ਸਰਕਾਰ ਦੀ ਕਾਰਜਗੁਜਾਰੀ ਤੇ ਕਲੰਕ ਸਮਾਨ ਹੈ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਰਾਜ ਦੌਰਾਨ ਜੁਲਮ ਦੀ ਹੱਦ ਹੋ ਚੁੱਕੀ ਹੈ, ਹੱਕ ਮੰਗ ਰਹੇ ਬੇਰੁਜ਼ਗਾਰਾਂ, ਪੱਲੇਦਾਰਾਂ,ਕਿਸਾਨਾਂ, ਮਜ਼ਦੂਰਾਂ, ਪਛੜੇ ਵਰਗਾਂ ਦੇ ਲੋਕਾਂ ਦੀ ਆਵਾਜ਼ ਨੂੰ ਡੰਡੇ ਦੇ ਜੋਰ ਨਾਲ ਦਬਾਇਆ ਜਾ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਬਸਪਾ ਸਰਬ ਸਮਾਜ ਦੇ ਨਿਰਮਾਣ ਲਈ ਯਤਨਸ਼ੀਲ ਹੈ ਅਤੇ ਆਗਾਮੀ ਵਿਧਾਨ ਸਭਾ ਚੋਣਾ ਮੌਕੇ ਪੰਜਾਬ ਵਾਸੀ ਬਸਪਾ ਦਾ ਸਾਥ ਦੇ ਕੇ ਅਕਾਲੀ ਭਾਜਪਾ ਅਤੇ ਕਾਂਗਰਸ ਦਾ ਖ਼ਾਤਮੇ ਦਾ ਮੁੱਢ ਬੰਨ੍ਹਣ। ਇਸ ਸਮੇਂ ਮੰਡਲ ਕੋਆਰਡੀਨੇਟਰ ਜਰਨੈਲ ਸਿੰਘ ਭੋਤਨਾ, ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਖੇੜੀ, ਹਲਕਾ ਪ੍ਰਧਾਨ ਮੁਕੰਦ ਸਿੰਘ ਬਧੇਸਾ, ਮੀਡੀਆ ਇੰਚਾਰਜ ਕੁਲਵੰਤ ਸਿੰਘ ਟਿੱਬਾ, ਸਿੱਖ ਆਗੂ ਪਰਮਜੀਤ ਸਿੰਘ ਕੈਰੇ, ਡਾ. ਹਰਪ੍ਰੀਤ ਸਿੰਘ ਕੈਰੇ, ਮਿਸਤਰੀ ਕੁਲਦੀਪ ਸਿੰਘ ਕੈਰੇ, ਕੇਵਲ ਸਿੰਘ, ਲਹਿੰਬਰ ਸਿੰਘ ਕੈਰੇ, ਬਬਲੀ ਸਿੰਘ, ਗੁਰਪਾਲ ਸਿੰਘ, ਰਣਵੀਰ ਸਿੰਘ,ਦਰਬਾਰਾ ਸਿੰਘ ਬਧੇਸਾ, ਪਵਿੱਤਰ ਸਿੰਘ , ਲਾਲ ਸਿੰਘ ਆਦਿ ਆਗੂ ਵੀ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *