“ਕੌਮਾਂਤਰੀ ਗਣਿਤ ਦਿਵਸ ਮਨਾਇਆ ਗਿਆ”

ss1

“ਕੌਮਾਂਤਰੀ ਗਣਿਤ ਦਿਵਸ ਮਨਾਇਆ ਗਿਆ”

ਮਲੋਟ, 22 ਦਸੰਬਰ (ਪ.ਪ.): ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ)ਮਲੋਟ ਕੌਮਾਂਤਰੀ ਗਣਿਤ ਦਿਵਸ ਮਨਾਇਆ ਗਿਆ। ਇਹ ਦਿਨ ਮਹਾਨ ਗਣਿਤਕਾਰ ਸ਼ੀ੍ ਰਾਮਾਨੁਜਨ ਦੇ ਜਨਮ  ਦਿਵਸ ਵਜੋਂ ਮਨਾਇਆ ਜਾਂਦਾ ਹੈ। ਲੈਕਚਰਾਰ ਵਿਜੈ ਗਰਗ ਨੇ ਅੱਜ ਸਵੇਰ ਦੀ ਸਭਾ ਵਿਚ ਸ਼ੀ੍ ਰਾਮਾਨੁਜਨ ਦੀ ਜੀਵਨੀ  ਬਾਰੇ ਜਾਣਕਾਰੀ ਦਿੰਦਿਆਂ ਕਿਹਾ ਉਨ੍ਹਾ ਦਾ ਜੀਵਨ ਬਹੁਤ ਸਘੰਰਸ਼ ਪੂਰਨ ਰਿਹਾ। ਉਨ੍ਹਾ ਦੀ ਲਗਨ, ਮਿਹਨਤ ਸਦਕੇ ਉਨ੍ਹਾ ਦਾ ਨਾਮ ਦੁਨੀਆ ਦੇ ਮਹਾਨ ਗਣਿਤਕਾਰ ਵਜੋਂ ਲਿਆ ਜਾਂਦਾ ਹੈ। ਸੁਦਰਸ਼ਨ ਜੱਗਾ ਨੇ ਗਣਿਤ ਦੀ ਰੋਜ਼ਾਨਾ ਜੀਵਨ ਵਿੱਚ ਮਹੱਤਵ ਬਾਰੇ ਦੱਸਿਆ। ਕੌਮਾਂਤਰੀ ਗਣਿਤ ਦਿਵਸ ਦੇ ਮੌਕੇ ਤੇ ਸੈਮੀਨਾਰ, ਭਾਸ਼ਨ, ਕਵਿਤਾ ਉਚਾਰਨ, ਗਣਿਤ ਕੁਇਜ਼ ਕਰਵਾਏ ਗਏ ਸਨ। ਵਿਦਿਆਰਥੀਆ ਨੇ ਬੜੀ ਦਿਲਚਸਪੀ ਨਾਲ ਵਕਤਾ ਨੂੰ ਸੁਣਿਆ। ਇਸ ਮੌਕੇ ਸ਼ਿਵਰਾਜ ਗਿੱਲ, ਮਨੋਹਰ ਲਾਲ ਸ਼ਰਮਾ, ਰਾਜ ਕੁਮਾਰ ਗਾਡੀ, ਹਰਜੀਤ ਸਿੰਘ ਮੋਗਾ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *