ਬਠਿੰਡਾ ‘ਚ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਈਜੀਐਸ ਅਧਿਆਪਕ ਨੇ ਖੁਦ ਨੂੰ ਅੱਗ ਲਗਾ ਕੇ ਸਾੜਿਆ

ss1

ਬਠਿੰਡਾ ‘ਚ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਈਜੀਐਸ ਅਧਿਆਪਕ ਨੇ ਖੁਦ ਨੂੰ ਅੱਗ ਲਗਾ ਕੇ ਸਾੜਿਆ

ਈਜੀਐਸ ਅਧਿਆਪਕਾਂ ਦਾ ਇਹ ਪ੍ਰਦਰਸ਼ਨ ਲੰਬੇ ਸਮੇਂ ਤੋਂ ਚਲ ਰਿਹਾ ਹੈ

ਬਠਿੰਡਾ, 21 ਦਸੰਬਰ, 2016 : ਬਠਿੰਡਾ ‘ਚ ਇੱਕ ਈਜੀਐਸ ਅਧਿਆਪਕ ਨੇ ਖੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।  ਅਧਿਆਪਕ ਦਾ ਨਾਂ ਸਮਰਜੀਤ ਸਿੰਘ ਸਮਰਾ ਹੈ ਜੋ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਡਾਕਟਰਾਂ ਮੁਤਾਬਿਕ ਸਮਰਜੀਤ 40 ਫੀਸਦ ਤੋਂ ਵੱਧ ਸੜ ਚੁੱਕਾ ਹੈ। ਡਾਕਟਰਾਂ ਮੁਤਾਬਕ ਉਸਦੀ ਗੰਭੀਰ ਹਾਲਤ ਨੂੰ ਵੇਖਦਿਆਂ ਫਰੀਦਕੋਟ ਮੈਡੀਕਲ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ।

ਜਿਕਰਯੋਗ ਹੈ ਕਿ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਈਜੀਐਸ ਅਧਿਆਪਕ ਅੱਜ ਬਠਿੰਡਾ ਦੇ ਫੌਜੀ ਚੌਂਕ ‘ਚ ਪ੍ਰਦਰਸ਼ਨ ਕਰ ਰਹੇ ਸਨ। ਜਿੱਥੇ ਸਮਰਜੀਤ ਸਿੰਘ ਨੇ ਖੁਦ ਨੂੰ ਅੱਗ ਲਾ ਲਈ। ਈਜੀਐਸ ਅਧਿਆਪਕਾਂ ਦਾ ਇਹ ਪ੍ਰਦਰਸ਼ਨ ਲੰਬੇ ਸਮੇਂ ਤੋਂ ਚਲ ਰਿਹਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਇੰਨਾਂ ਅਧਿਆਪਕਾਂ ਵੱਲੋਂ ਬਠਿੰਡਾ ਮਾਨਸਾ ਆਈਟੀਆਈ ਪੁੱਲ ‘ਤੇ ਜਾਮ ਲਾਇਆ ਗਿਆ ਸੀ, ਜਿੱਥੇ 4 ਅਧਿਆਪਕਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।

 

print
Share Button
Print Friendly, PDF & Email