10 ਜਨਵਰੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗਾ ਨੋਜਵਾਨਾਂ ਦਾ ਭਾਰੀ ਇਕੱਠ:-ਭਾਈ ਚਾਵਲਾ

ss1

10 ਜਨਵਰੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗਾ ਨੋਜਵਾਨਾਂ ਦਾ ਭਾਰੀ ਇਕੱਠ:-ਭਾਈ ਚਾਵਲਾ
22 ਦਸੰਬਰ ਅੱਜ ਸਾਹਿਬਜਾਦਿਆਂ ਦੀ ਪਾਵਨ ਸ਼ਹਾਦਤਾਂ ਦਾ ਦਿਨ ਹੈ, ਇਸ ਲਈ ਇਸ ਦਿਨ ਸੰਗਤਾਂ ਗੁਰੂ ਘਰਾਂ ਵਿਚ ਜੁੜਣ ਅਤੇ ਗੁਰਬਾਣੀ ਦੇ ਪਾਠ ਕਰਨ ਅਤੇ ਸਾਹਿਜਾਦਿਆਂ ਦੀ ਯਾਦ ਵਿਚ ਸਿਮਰਨ ਅਤੇ ਅਰਦਾਸ ਕਰਨ-: ਚਾਵਲਾ

ਸ਼੍ਰੀ ਅਨੰਦਪੁਰ ਸਾਹਿਬ, 21 ਦਸੰਬਰ(ਦਵਿੰਦਰਪਾਲ ਸਿੰਘ/ਅੰਕੁਸ਼) ਸਿੱਖ ਨੋਜਵਾਨਾਂ ਵਿਚ ਧਰਮ ਪ੍ਰਤੀ ਚੇਤਨਾ ਪੈਦਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ, ਜਿਸ ਤਹਿਤ 10 ਜਨਵਰੀ ਨੂੰ ਖਾਲਸੇ ਦੀ ਪਾਵਨ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖ ਨੋਜਵਾਨ ਚੇਤਨਾ ਮਾਰਚ ਮਨਾਇਆ ਜਾਵੇਗਾ ਜਿਸ ਵਿਚ ਹਜਾਰਾਂ ਸਿੱਖ ਨੋਜਵਾਨ ਸ਼ਮੂਲੀਅਤ ਕਰਨਗੇ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਦਿਤੀ। ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨਾਂ ਕਿਹਾ ਕਿ ਸਿੱਖ ਨੋਜਵਾਨ ਧਰਮ ਤੋ ਦੂਰ ਜਾ ਰਹੇ ਹਨ, ਪਤਿਤਪੁਣਾ ਵਧ ਰਿਹਾ ਹੈ, ਨੋਜਵਾਨ ਨਸ਼ਿਆਂ ਵਿਚ ਗਲਤਾਨ ਹੋ ਰਹੇ ਹਨ। ਇਨਾਂ ਅਲਾਮਤਾਂ ਤੋ ਨੋਜਵਾਨਾਂ ਨੂੰ ਬਚਾਉਣ ਲਈ ‘ਸਿੱਖ ਨੋਜਵਾਨ ਚੇਤਨਾ ਸਮਾਗਮ’ ਕਰਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਸਮਾਗਮ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪੋz:ਕਿਰਪਾਲ ਸਿੰਘ ਬਡੂੰਗਰ ਵਿਸ਼ੇਸ਼ ਤੋਰ ਤੇ ਹਾਜਰੀ ਭਰਣਗੇ, ਜਦੋ ਕਿ ਕੌਮ ਦੇ ਉਚ ਕੋਟੀ ਦੇ ਪ੍ਰਚਾਰਕ, ਰਾਗੀ, ਢਾਡੀ ਕੌਮ ਦੇ ਨੋਜਵਾਨਾਂ ਨੂੰ ਸੰਬੋਧਨ ਕਰਨਗੇ। ਭਾਈ ਚਾਵਲਾ ਨੇ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ 22 ਦਸੰਬਰ ਨੂੰ ਸਾਹਿਬਜਾਦਿਆਂ ਦੀ ਪਾਵਨ ਸ਼ਹਾਦਤਾਂ ਦਾ ਦਿਨ ਹੈ,ਇਸ ਲਈ ਇਸ ਦਿਨ ਸੰਗਤਾਂ ਗੁਰੂ ਘਰਾਂ ਵਿਚ ਜੁੜਣ ਅਤੇ ਗੁਰਬਾਣੀ ਦੇ ਪਾਠ ਕਰਨ ਅਤੇ ਸਾਹਿਜਾਦਿਆਂ ਦੀ ਯਾਦ ਵਿਚ ਸਿਮਰਨ ਅਤੇ ਅਰਦਾਸ ਕਰਨ। ਇਸ ਮੋਕੇ ਤਖਤ ਸਾਹਿਬ ਦੇ ਮੀਤ ਮੈਨੇਜਰ ਹਰਜਿੰਦਰ ਸਿੰਘ ਪੱਟੀ, ਇੰਦਰਜੀਤ ਸਿੰਘ ਅਰੋੜਾ, ਮਨਿੰਦਰਪਾਲ ਸਿੰਘ , ਹਰਜੀਤ ਸਿੰਘ ਅਚਿੰਤ, ਤੇਜਿੰਦਰ ਸਿੰਘ ਚੰਨ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *